ਮੋਗਾ ਧਰਮਕੋਟ ਪੁਲਿਸ ਨੇ ਡੀਸੀ ਮੋਗਾ ਦੇ ਪੱਤਰ ਦੇ ਚਲਦਿਆਂ ਕਰੋੜਾਂ ਦੇ ਘਪਲੇ ਵਿੱਚ ਧਰਮਕੋਟ ਦੇ ਆਦਮਪੁਰ ਦੇ ਪਟਵਾਰੀ ਖਿਲਾਫ ਮਾਮਲਾ ਦਰਜ ਕਰਕੇ ਪਟਵਾਰੀ ਨਵਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਪਟਵਾਰੀ ਨਵਦੀਪ ਸਿੰਘ ਅਤੇ ਉਸ ਦੀ ਜਾਣਕਾਰ ਦਿਲਕੁਸ਼ ਕੁਮਾਰੀ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਧਾਰਾ 420, 465, 467, 471, 120ਬੀ ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਸਾਰਾ ਮਾਮਲਾ ਨੈਸ਼ਨਲ ਹਾਈਵੇਅ ਅਧੀਨ 6 ਕਨਾਲ 16 ਮਰਲੇ ਸਰਕਾਰੀ ਜ਼ਮੀਨ ਦਾ ਹੈ, ਜਿਸ ਨੂੰ ਨਵਦੀਪ ਸਿੰਘ ਪਟਵਾਰੀ ਨੇ ਨਾਇਬ ਤਹਿਸੀਲਦਾਰ ਅਤੇ ਸਾਥੀ ਪਟਵਾਰੀ ਦੇ ਜਾਅਲੀ ਦਸਤਖਤਾਂ ਦੇ ਕੇ ਆਪਣੀ ਜਾਣਕਾਰ ਦਿਲਕੁਸ਼ ਕੁਮਾਰੀ ਦੇ ਨਾਂ ‘ਤੇ ਟਰਾਂਸਫਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਜ਼ਮੀਨ ਦਾ ਮੁਆਵਜ਼ਾ 1 ਕਰੋੜ 65 ਹਜ਼ਾਰ 724 ਰੁਪਏ ਜਾਰੀ ਕਰਕੇ ਉਸ ਦੇ ਖਾਤੇ ‘ਚ ਜਮ੍ਹਾ ਕਰਵਾਏ ਗਏ।ਮਾਮਲਾ 2022 ਦਾ ਹੈ ਜਿਸ ਤੋਂ ਬਾਅਦ ਮਾਮਲਾ ਪ੍ਰਸ਼ਾਸਨ ਦੇ ਧਿਆਨ ‘ਚ ਆਇਆ ਅਤੇ ਇਸ ਦੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਮੋਗਾ ਦੇ ਡੀਸੀ ਦੇ ਪੱਤਰ ‘ਤੇ ਥਾਣਾ ਧਰਮਕੋਟ ਦੀ ਪੁਲਿਸ ਨੇ ਦੋਸ਼ੀ ਪਟਵਾਰੀ ਅਤੇ ਉਸ ਦੀ ਜਾਣ-ਪਛਾਣ ਵਾਲੀ ਮਹਿਲਾ ਖਿਲਾਫ ਧਾਰਾ 420, 465, 467, 471, 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸੇ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਪਟਵਾਰੀ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਹਿਲਾ ਦਿਲਕੁਸ਼ ਕੁਮਾਰੀ ਦੀ ਭਾਲ ਕੀਤੀ ਜਾ ਰਹੀ ਹੈ।