ਜਲੰਧਰ ( ਵਿੱਕੀ ਸੂਰੀ ) ਜਲੰਧਰ ਮਿਊਨਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਆਉਣ ਤੇ ਜੌ ਦੋ ਸਾਲ ਤੋਂ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਹੋਏ ਉਸ ਨੂੰ ਲੈ ਕੇ ਟਿਕਟ ਦੀ ਤਾਬੇਦਾਰੀ ਠੋਕਣ ਵਾਲਿਆਂ ਦੀ ਲਾਈਨ ਲੱਗ ਗਈ। ਜਿਸ ਵਿੱਚ ਆਮ ਪਾਰਟੀ ਦੇ ਬਿਜਲੀ ਬੋਰਡ ਤੋਂ ਰਿਟਾਇਰ ਹੋਏ ਜੇ ਈ ਬਲਵਿੰਦਰ ਕੁਮਾਰ 52 ਨੰਬਰ ਵਾਰਡ ਕੋਸਲੀ ਤੋਂ ਆਪਣੀ ਦਾਵੇਦਾਰੀ ਪੂਰੇ ਮਹੱਲੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਟਿਕਟ ਅਪਲਾਈ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਦਫਤਰ ਤੇ ਸਰਕਟ ਹਾਊਸ ਵਿੱਚ ਪਹੁੰਚੇ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਗਰ ਟਿਕਟ ਉਹਨਾਂ ਨੂੰ ਮਿਲਦੀ ਹੈ ਤੇ ਉਹ ਆਮ ਆਦਮੀ ਪਾਰਟੀ ਦੀ ਇਹ ਛਵੀ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਉਣਗੇ।
ਇਸ ਦੌਰਾਨ ਬਲਵਿੰਦਰ ਕੁਮਾਰ ਨੇ ਵਾਰਡ ਨੰਬਰ 52 ਤੋਂ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੇ ਦਾਵੇਦਾਰ ਬਾਲ ਕਿਸ਼ਨ ਬਾਲੀ, ਡਾ. ਤੀਰਥ ਰਾਮ, ਪ੍ਰੀਤਮ ਸਿੰਘ, ਸੁਰਿੰਦਰ ਪਾਲ, ਧਰਮਿੰਦਰ ਸਿੰਘ, ਟੇਕ ਚੰਦ, ਸੁਰਿੰਦਰ ਕੌਰ, ਗੁਰਬਖਸ਼ ਕੌਰ, ਹਰਦੇਵ ਬੀਜੂ, ਅਮਰੀਕ ਸਿੰਘ , ਅਵਤਾਰ ਸਿੰਘ, ਪਰਦੀਪ ਸ਼ਰਮਾ, ਸੁਖਦੇਵ ਹੈਪੀ, ਗੁਰਦੀਪ, ਗਗਨ ਦੀਪ ਆਦਿ ਸ਼ਾਮਿਲ ਸਨ। ਬਾਲ ਕਿਸ਼ਨ ਬਾਲੀ ਨੇ ਦੱਸਿਆ ਕਿ ਜੇ ਈ ਬਲਵਿੰਦਰ ਕੁਮਾਰ ਦੀ ਛਵੀ ਬਹੁਤ ਵਧੀਆ ਹੈ। ਜਦੋਂ ਇਹ ਬਿਜਲੀ ਬੋਰਡ ਵਿੱਚ ਬਤੌਰ ਜੇ ਈ ਸਨ ਉਹਨਾਂ ਨੇ ਉਸ ਦੌਰਾਨ ਲੋਕਾਂ ਦੀ ਬਹੁਤ ਮਦਦ ਕੀਤੀ ਅਤੇ ਅਸੀਂ ਆਮ ਆਦਮੀ ਪਾਰਟੀ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਟਿਕਟ ਦਿੱਤੀ ਜਾਵੇ।