ਫਗਵਾੜਾ: (ਨਰੇਸ਼ ਪਾਸੀ ਇੰਦਰਜੀਤ ਸ਼ਰਮਾ) ਪਾਵਰਕੌਮ ਟਰਾਸਕੋ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਸੰਵਿਧਾਨਕ ਹੱਕਾ ਵਿਰੁੱਧ ਐਸਮਾਂ ਲਗਾਉਂਣ ਦੀ ਜ਼ੋਰਦਾਰ ਸ਼ਬਦਾਂ ਨਾਲ ਨਿਖੇਦੀ ਕਰਦੇ ਆ ਰਹੇ ਹਾਂ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਦੀ ਮੀਟਿੰਗ ਸ੍ਰੀ ਗੁਰਪਾਲ ਕਿ੍ਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਮਿਤੀ 24-09-2023 ਨੂੰ ਜਲੰਧਰ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਪੰਜਾਬ ਪੱਧਰੀ ਸਾਂਝੇ ਧਰਨੇ ਵਿੱਚ ਅਤੇ 04/10/2023 ਨੂੰ ਸੂਬਾ ਪਧਰੀ ਧਰਨਾ ਪਟਿਆਲਾ ਵਿਖੇ ਵੀ ਫਗਵਾੜਾ ਮੰਡਲ ਵਲੋਂ ਸ਼ਮੁਲੀਅਤ ਕੀਤੀ ਗਈ ਉਲੀਕੇ ਗਏ ਪ੍ਰੋਗਰਾਮਾ, ਪ੍ਰਾਪਤੀਆਂ ਅਤੇ ਘਾਟਾ ਕਮਜ਼ੋਰੀਆ, ਪੈਨਸ਼ਨਰਜ਼ ਦੀਆ ਮੰਗਾਂ ਜੋ ਪੰਜਾਬ ਸਰਕਾਰ ਤੇ ਮੈਨੇਜ਼ਮੈਂਟ ਲਾਗੂ ਨਹੀਂ ਕਰ ਰਹੀ ਜਿਵੇਂ ਕਿ ਸੋਧੇ ਹੋਏ ਸਕੇਲਾ ਅਨੁਸਾਰ ਪੈਨਸ਼ਨਰ ਦੇਣ ਸਬੰਧੀ, ਮੈਡੀਕਲ ਬਿਲਾਂ ਦੀ ਅਦਾਇਗੀ ਨਾ ਹੋਣਾ,ਫਿਕਸ ਮੈਡੀਕਲ ਅਲਾਉਸ 2000 ਕਰਨ ਸਬੰਧੀ,23 ਸਾਲਾ ਸਕੇਲ ਬਿਜਲੀ ਯੂਨਿਟਾਂ ਦੀ ਰਿਆਸਤ 2.59 ਦਾ ਸਕੇਲ ਪੈਨਸ਼ਨਰਾਂ ਨੂੰ ਨਾ ਦੇਣਾ,ਰੀਵਾਇਜ ਲੀਵ ਇੰਨਕੈਸਮੈਨਟ ਦੀ ਅਦਾਇਗੀ ਤੇ ਲਗੀ ਰੋਕ ਹਟਾਉਣ, ਬਕਾਇਆ ਪੀ ਪੀ ਓ/ਰੀਵਾਈਜ ਪੀ ਪੀ ਓ ਜਾਰੀ ਨਾ ਹੋਣ,ਡੀ ਏ ਦੀਆਂ ਕਿਸਤਾ ਦਾ ਬਕਾਇਆ ਆਦਿ ਜਾਰੀ ਹਦਾਇਤਾਂ ਅਨੁਸਾਰ ਪੈਨਸ਼ਨਰਜ਼ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਬਣਦਾ ਆਦਰ ਮਾਣ ਨਾ ਦੋਣ ਆਦਿ ਸਬੰਧੀ ਜਿਥੇ ਵਿਚਾਰ ਵਟਾਂਦਰਾ ਕੀਤਾ ਗਿਆ ਉਥੇ ਹੀ ਸਰਕਾਰ ਤੇ ਮੈਨੇਜਮੈਂਟ ਦੀ ਕੜੇ ਸ਼ਬਦਾਂ ਵਿਚ ਨਿਖੇਦੀ ਕੀਤੀ ਗਈ।
ਇਸ ਦੇ ਨਾਲ ਹੀ ਹਾਲ ਵਿਚ ਪੰਜਾਬ ਸਰਕਾਰ ਵੱਲੋਂ ਜੋ
ਮੁਲਾਜ਼ਮਾਂ ਦੇ ਸੰਘਰਸ ਕਰਨ ਦੇ ਸੰਵਿਧਾਨਕ ਹੱਕਾਂ ਵਿਰੁੱਧ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਲਈ ਐਸਮਾਂ ਵਰਗੇ ਕਾਲੇ ਕਾਨੂੰਨਾਂ ਨੂੰ ਲਗਾਉਂਣ ਦੀ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਪੁਰਜ਼ੋਰ ਸ਼ਬਦਾਂ ਵਿਚ ਨਿਖੇਦੀ ਕਰਦੇ ਹੋਏ ਪੰਜਾਬ ਸਰਕਾਰ ਤੋ ਮੰਗ ਕਰਦੇ ਹਾਂ ਕਿ ਅਜਿਹੇ ਕਾਲੇ ਕਾਨੂੰਨਾਂ ਨੂੰ ਤਰੁੰਤ ਵਾਪਸ ਲਿਆ ਜਾਵੇ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਦੀ ਨੀਤੀ ਨੂੰ ਛੱਡ ਕੇ ਇਨ੍ਹਾਂ ਮੰਗਾਂ ਮਸਲਿਆਂ ਦਾ ਹੱਲ ਪੰਜਾਬ ਤੇ ਦੇਸ਼ ਦੇ ਹਿਤਾਂ ਦੀ ਖਾਤਰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਰਸਤਾ ਅਖ਼ਤਿਆਰ ਕੀਤਾ ਜਾਵੇ। ਉਕਤ ਆਗੂਆਂ ਨੇ ਵੱਧ ਰਹੀ ਦਿਨੋ ਦਿਨ ਮਹਿਗਾਈ, ਨਸ਼ਿਆਂ ਅਤੇ ਲੁਟਾਂ ਖੋਹਾਂ ਦੀ ਵਾਰਦਾਤਾਂ ਤੇ ਵੀ ਚਿੰਤਾ ਜ਼ਾਹਿਰ ਕੀਤੀ।
ਉਕਤ ਅਹੁਦੇਦਾਰਾਂ ਨੇ ਆਪਣੀ ਹੱਕੀ ਤੇ ਜਾਇਜ਼ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਸਮੁਚੇ ਪੰਜਾਬ ਨੂੰ ਚਾਰ ਜੋਨਾ ਵਿੱਚ ਵੰਡ ਕੇ ਜੋ ਮੰਤਰੀਆ ਦੀਆਂ ਰਿਹਾਇਸ਼ਾਂ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਨ ਦੇ ਦਿੱਤੇ ਗਏ ਸ਼ਡਿਊਲ ਅਨੁਸਾਰ ਅਤੇ ਸੂਬਾ ਕਮੇਟੀ ਦੇ ਨਿਰਦੇਸ਼ ਅਨੁਸਾਰ ਪੈਨਸ਼ਨਰਜ਼ ਐਸੋਸੀਏਸ਼ਨ ਫਗਵਾੜਾ ਮੰਡਲ ਵੱਲੋਂ ਲਾਗੂ ਕੀਤੇ ਗਏ ਤੇ ਰੋਸ਼ ਪ੍ਰਦਰਸ਼ਨਾਂ ਵਿੱਚ ਸ਼ਮੁਲੀਅਤ ਕੀਤੀ ਗਈ। ਅਤੇ 14/10/2023 ਨੂੰ ਚੰਡੀਗੜ੍ਹ ਮੋਹਾਲੀ ਵਾਲੇ ਧਰਨੇ ਵਿੱਚ ਵੀ ਮੰਡਲ ਫਗਵਾੜਾ ਦੇ ਸਾਥੀ ਵਧ ਚੜ੍ਹ ਕੇ ਹਿੱਸਾ ਲੈਣਗੇ ।ਹੇਠ ਲਿਖੇ ਬੁਲਾਰੇ ਸਾਥੀਆਂ ਨੇ ਆਪਣੇ ਸੰਬੋਧਨ ਵਿਚ ਸ਼੍ਰੀ ਮਦਨ ਲਾਲ, ਪ੍ਰਦੀਪ ਕੁਮਾਰ, ਸਤਨਾਮ ਦਾਸ ਸੈਣੀ, ਧਨੀ ਰਾਮ, ਸ਼੍ਰੀਮਤੀ ਸੁਮਨ ਲਤਾ ਅਤੇ ਅਖੀਰ ਵਿੱਚ ਪ੍ਰਧਾਨ ਗੁਰਪਾਲ ਕਿ੍ਸ਼ਨ ਸਿੰਘ ਜੀ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ।ਸਟੇਜ ਦੀ ਕਾਰਵਾਈ ਮਦਨ ਗੋਪਾਲ ਭਾਟੀਆ ਵਲੋਂ ਨਿਭਾਈ ਗਈ।