ਫਗਵਾੜਾ (ਨਰੇਸ਼ ਪਾਸੀ) : ਫਗਵਾੜਾ ਮੰਡਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ 56 ਪਾਵਰਕੌਮ ਟਰਾਸਕੋ ਪੰਜਾਬ ਵਿਚ ਪੈਂਨਸ਼ਨਰਜ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ 12 /ਪਰਸੈਂਟ ਦੀ ਜਗ੍ਹਾ 4/ ਪ੍ਰਰਸੈਂਟ ਸਿਰਫ ਦਸੰਬਰ ਮਹੀਨੇ ਤੋਂ ਹੀ ਦਿੱਤਾ ਗਿਆ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਅਨਓਸ ਕੀਤਾ ਸੀ ਕਿ ਜਨਵਰੀ 2023 ਤੋ ਦਿਤਾ ਜਾਵੇਗਾ ਪੈਨਸ਼ਨਰਜ ਅਤੇ ਮੁਲਾਜ਼ਮ ਇਸ ਦੀ ਜ਼ੋਰਦਾਰ ਸ਼ਬਦਾਂ ਨਾਲ ਨਿਖੇਦੀ ਕਰਦੇ ਹਨ।ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਤੇ ਬੋਰਡ ਮੈਨੇਜ਼ਮੈਂਟ ਵਲੋਂ ਲਗਾਤਾਰ ਵਾਅਦੇ ਕਰਕੇ ਲਾਗੂ ਨਹੀਂ ਕਰ ਰਹੀ ਜਿਵੇਂ ਕਿ ਸੋਧੇ ਹੋਏ ਸਕੇਲਾ ਅਨੁਸਾਰ ਪੈਨਸ਼ਨ ਦੇਣ ਸਬੰਧੀ, ਮੈਡੀਕਲ ਬਿਲਾਂ ਦੀ ਅਦਾਇਗੀ ਨਾ ਹੋਣਾ,ਫਿਕਸ ਮੈਡੀਕਲ ਅਲਾਉਸ 2000 ਕਰਨ ਸਬੰਧੀ,23 ਸਾਲਾ ਸਕੇਲ ਬਿਜਲੀ ਯੂਨਿਟਾਂ ਦੀ ਰਿਆਇਤ 2.59 ਦਾ ਸਕੇਲ ਪੈਨਸ਼ਨਰਾਂ ਨੂੰ ਨਾ ਦੇਣਾ,ਰੀਵਾਇਜ ਲੀਵ ਇੰਨਕੈਸਮੈਨਟ ਦੀ ਅਦਾਇਗੀ ਤੇ ਲਗੀ ਰੋਕ ਹਟਾਉਣ, ਬਕਾਇਆ ਪੀ ਪੀ ਓ/ਰੀਵਾਈਜ ਪੀ ਪੀ ਓ ਜਾਰੀ ਨਾ ਹੋਣ,12% ਡੀ ਏ ਦੀਆਂ ਕਿਸਤਾ ਦਾ ਬਕਾਇਆ ਆਦਿ ਜਾਰੀ ਨਾਂ ਕਰਨਾਂ ਹਦਾਇਤਾਂ ਅਨੁਸਾਰ ਪੈਨਸ਼ਨਰਜ਼ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਬਣਦਾ ਆਦਰ ਮਾਣ ਨਾ ਦੋਣ ਆਦਿ ਸਬੰਧੀ ਜਿਥੇ ਵਿਚਾਰ ਵਟਾਂਦਰਾ ਕੀਤਾ ਗਿਆ ਉਥੇ ਅੱਜ ਦੀ ਮੀਟਿੰਗ ਸ਼੍ਰੀ ਧਨੀ ਰਾਮ ਜੀ ਦੀ ਪ੍ਰਧਾਨਗੀ ਹੇਠ ਹੋਈ ਇਸ ਦੇ ਨਾਲ ਹੀ ਹਾਲ ਵਿਚ ਪੰਜਾਬ ਸਰਕਾਰ ਵੱਲੋਂ ਜੋ ਮੁਲਾਜ਼ਮਾਂ ਦੇ ਸੰਘਰਸ ਕਰਨ ਦੇ ਸੰਵਿਧਾਨਕ ਹੱਕਾਂ ਵਿਰੁੱਧ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਲਈ ਐਸਮਾਂ ਵਰਗੇ ਕਾਲੇ ਕਾਨੂੰਨਾਂ ਨੂੰ ਲਗਾਉਂਣ ਦੀ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋ ਮੰਗ ਕਰਦੇ ਹਾਂ ਕਿ ਅਜਿਹੇ ਕਾਲੇ ਕਾਨੂੰਨਾਂ ਨੂੰ ਤਰੁੰਤ ਵਾਪਸ ਲਿਆ ਜਾਵੇ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਦੀ ਨੀਤੀ ਨੂੰ ਛੱਡ ਕੇ ਇਨ੍ਹਾਂ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ।ਪੰਜਾਬ ਤੇ ਦੇਸ਼ ਦੇ ਹਿਤਾਂ ਦੀ ਖਾਤਰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਰਸਤਾ ਅਖ਼ਤਿਆਰ ਕੀਤਾ ਜਾਵੇ। ਉਕਤ ਆਗੂਆਂ ਨੇ ਵੱਧ ਰਹੀ ਦਿਨੋ ਦਿਨ ਮਹਿਗਾਈ, ਉਤੇ ਨੰਥ ਪਾਉਣ ਵਾਰੇ ਵੀ ਗਲਥਾਤ ਕੀਤੀ। ਅੱਜ ਨਵੇਂ ਸਾਲ 2024 ਦੇ ਕਲੰਡਰ ਅਤੇ ਡਾਇਰੀਆਂ ਪੈਂਨਸ਼ਨਰਜ ਸਾਥੀਆਂ ਨੂੰ ਵੰਡੇ ਗਏ ਹਨ। ਹੇਠ ਲਿਖੇ ਬੁਲਾਰੇ ਸਾਥੀਆਂ ਨੇ ਆਪਣੇ ਸੰਬੋਧਨ ਵਿਚ ਸ਼੍ਰੀ ਹੰਸ ਰਾਜ, ਪ੍ਰਦੀਪ ਕੁਮਾਰ ਸ਼ਰਮਾ, ਮਦਨ ਗੋਪਾਲ ਭਾਟੀਆ ਅਖੀਰ ਵਿੱਚ ਪ੍ਰਧਾਨ ਧਨੀ ਰਾਮ ਜੀ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ।ਸਟੇਜ ਦੀ ਕਾਰਵਾਈ ਜਸਵੰਤ ਵਸ਼ਿਸ਼ਟ ਵਲੋਂ ਨਿਭਾਈ ਗਈ।