Skip to content
ਫਗਵਾੜਾ ਮੰਡਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ 56 ਪਾਵਰਕੌਮ ਟਰਾਸਕੋ ਪੰਜਾਬ ਵਿਚ ਪੈਂਨਸ਼ਨਰਜ ਐਸੋਸੀਏਸ਼ਨ ਦੀ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਰਿਟਾਇਰੀ ਸ਼੍ਰੀ ਮਦਨ ਮੋਹਨ ਲਾਲ ਸ਼ਰਮਾ ਜੇ ਈ 1 ਦੀ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ।ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਵੱਲੋਂ ਜਨਵਰੀ 2024 ਦੀ ਪੈਨਸ਼ਨ ਅਤੇ ਮੁਲਾਜ਼ਮ ਵਰਗ ਦੀ ਤਨਖਾਹ ਦੀ ਪਾਰਟ ਪੇਮੈਂਟ ਜਿਵੇਂ ਕਿ ਮੁਲਾਜ਼ਮਾਂ ਨੂੰ 30000 ਰੁ ਅਤੇ ਪੈਨਸ਼ਨਰਾਂ ਨੂੰ 20000 ਰੁਪਏ ਦਿਤਾ ਗਿਆ ਜਿਸ ਦਾ ਪੈਨਸ਼ਨਰਜ ਅਤੇ ਮੁਲਾਜ਼ਮ ਵਰਗ ਵਲੋਂ ਇਸ ਦੀ ਜ਼ੋਰਦਾਰ ਸ਼ਬਦਾਂ ਨਾਲ ਨਿਖੇਦੀ ਕੀਤੀ ਗਈ ਪਟਿਆਲੇ ਹੈਡ ਆਫਿਸ ਨੂੰ 01/2/2024 ਨੂੰ ਹੀ ਜਾਮ ਕੀਤਾ ਅਤੇ 2/2/24 ਨੂੰ ਸਾਂਝੇ ਐਕਸ਼ਨਾਂ ਵਿਚ ਡਵੀਜ਼ਨਾਂ ਸਰਕਲਾਂ ਨੂੰ ਜਾਮ ਕਰਨ ਵਾਸਤੇ ਸੂਬਾ ਕਮੇਟੀ ਵੱਲੋਂ ਸੁਨੇਹੇ ਲਾ ਦਿੱਤੇ ਗਏ ਸੀ।ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਦੀ ਮੀਟਿੰਗਾਂ ਵਿੱਚ ਪੰਜਾਬ ਸਰਕਾਰ ਤੇ ਬੋਰਡ ਮੈਨੇਜ਼ਮੈਂਟ ਵਲੋਂ ਲਗਾਤਾਰ ਵਾਅਦੇ ਕਰਕੇ ਲਾਗੂ ਨਹੀਂ ਕਰ ਰਹੀ ਜਿਵੇਂ ਕਿ ਸੋਧੇ ਹੋਏ ਸਕੇਲਾ ਅਨੁਸਾਰ ਪੈਨਸ਼ਨ ਦੇਣ ਸਬੰਧੀ, ਮੈਡੀਕਲ ਬਿਲਾਂ ਦੀ ਅਦਾਇਗੀ ਨਾ ਹੋਣਾ,ਫਿਕਸ ਮੈਡੀਕਲ ਅਲਾਉਸ 2000 ਕਰਨ ਸਬੰਧੀ,23 ਸਾਲਾ ਸਕੇਲ ਬਿਜਲੀ ਯੂਨਿਟਾਂ ਦੀ ਰਿਆਇਤ 2.59 ਦਾ ਸਕੇਲ ਪੈਨਸ਼ਨਰਾਂ ਨੂੰ ਨਾ ਦੇਣਾ,ਰੀਵਾਇਜ ਲੀਵ ਇੰਨਕੈਸਮੈਨਟ ਦੀ ਅਦਾਇਗੀ ਤੇ ਲਗੀ ਰੋਕ ਹਟਾਉਣ, 12% ਡੀ ਏ ਦੀਆਂ ਕਿਸਤਾ ਦਾ ਬਕਾਇਆ ਆਦਿ ਜਾਰੀ ਨਾਂ ਕਰਨਾਂ ਆਦਿ ਸਬੰਧੀ ਜਿਥੇ ਵਿਚਾਰ ਵਟਾਂਦਰਾ ਕੀਤਾ ਗਿਆ ਉਥੇ ਹੀ ਅੱਜ ਦੀ ਮੀਟਿੰਗ ਸ਼੍ਰੀ ਧਨੀ ਰਾਮ ਜੀ ਦੀ ਪ੍ਰਧਾਨਗੀ ਹੇਠ ਹੋਈ ਇਸ ਦੇ ਨਾਲ ਹੀ ਹਾਲ ਵਿਚ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋ ਮੰਗ ਕਰਦੇ ਹਾਂ ਕਿ ਜੋ ਜਥੇਬੰਦੀ ਨਾਲ ਹੋਏ ਸਮਝੌਤੇ ਲਾਗੂ ਕੀਤੇ ਜਾਣ। ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਦੀ ਨੀਤੀ ਨੂੰ ਛੱਡ ਕੇ ਇਨ੍ਹਾਂ ਦੀਆਂ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ।ਪੰਜਾਬ ਤੇ ਦੇਸ਼ ਦੇ ਹਿਤਾਂ ਦੀ ਖਾਤਰ ਆਪਸੀ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦਾ ਰਸਤਾ ਅਖ਼ਤਿਆਰ ਕੀਤਾ ਜਾਵੇ। ਉਕਤ ਆਗੂਆਂ ਨੇ ਵੱਧ ਰਹੀ ਦਿਨੋ ਦਿਨ ਮਹਿਗਾਈ, ਉਤੇ ਨੰਥ ਪਾਉਣ ਵਾਰੇ ਵੀ ਗਲਥਾਤ ਕੀਤੀ। ਹੇਠ ਲਿਖੇ ਬੁਲਾਰੇ ਸਾਥੀਆਂ ਨੇ ਆਪਣੇ ਸੰਬੋਧਨ ਵਿਚ ਸ਼੍ਰੀ ਮਦਨ ਲਾਲ,ਹੰਸ ਰਾਜ, ਪ੍ਰਦੀਪ ਕੁਮਾਰ ਸ਼ਰਮਾ, ਚੁਨੀ ਲਾਲ, ਸਤਨਾਮ ਦਾਸ ਸੈਣੀ, ਮੁਖਤਿਆਰ ਸਿੰਘ,ਮਦਨ ਗੋਪਾਲ ਭਾਟੀਆ ਅਖੀਰ ਵਿੱਚ ਪ੍ਰਧਾਨ ਧਨੀ ਰਾਮ ਜੀ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ।ਸਟੇਜ ਦੀ ਕਾਰਵਾਈ ਜਸਵੰਤ ਵਸ਼ਿਸ਼ਟ ਵਲੋਂ ਨਿਭਾਈ ਗਈ।

Post Views: 2,174
Related