ਫਗਵਾੜਾ (ਨਰੇਸ਼ ਪਾਸੀ, ਇੰਦਰਜੀਤ ਸ਼ਰਮਾ ): ਪਾਵਰਕੌਮ ਟਰਾਸਕੋ ਪੰਜਾਬ ਵਿਚ ਪੈਂਨਸ਼ਨਰਜ ਐਸੋਸੀਏਸ਼ਨ ਦੀ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਰਿਟਾਇਰੀ ਸ੍ਰੀ ਮਨਜੀਤ ਸਿੰਘ ਜੀ ਦੀ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਸਟੇਜ ਦੀ ਕਾਰਵਾਈ ਜਸਵੰਤ ਵਸ਼ਿਸ਼ਟ ਵਲੋਂ ਸੰਭਾਲਦੇ ਹੀ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ।ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੀਆਂ ਕੋਝੀਆਂ ਚਾਲਾਂ ਦੀ ਪੈਨਸ਼ਨਰਜ ਵਲੋਂ ਜ਼ੋਰਦਾਰ ਸ਼ਬਦਾਂ ਨਾਲ ਨਿਖੇਦੀ ਕੀਤੀ ਗਈ । ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਦੀ ਮੀਟਿੰਗ ਵਿੱਚ ਜਲੰਧਰ ਸਰਕਲ ਤੋਂ ਸੀਨੀਅਰ ਮੀਤ ਪ੍ਰਧਾਨ ਸ੍ਰੀ ਪ੍ਰੇਮ ਲਾਲ ਅਤੇ ਸ ਥੋਰੂ ਰਾਮ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਅਤੇ ਸਾਥੀਆਂ ਨਾਲ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਪੰਜਾਬ ਸਰਕਾਰ ਵੱਲੋਂ ਤੇ ਬੋਰਡ ਮੈਨੇਜ਼ਮੈਂਟ ਵਲੋਂ ਲਗਾਤਾਰ ਵਾਅਦੇ ਕਰਕੇ ਲਾਗੂ ਨਹੀਂ ਕਰ ਰਹੀ ਜਿਵੇਂ ਕਿ ਸੋਧੇ ਹੋਏ ਸਕੇਲ 2.59 ਅਨੁਸਾਰ ਪੈਨਸ਼ਨ ਦੇਣ ਸਬੰਧੀ, ਮੈਡੀਕਲ ਬਿਲਾਂ ਦੀ ਅਦਾਇਗੀ ਨਾ ਹੋਣਾ,ਫਿਕਸ ਮੈਡੀਕਲ ਅਲਾਉਸ 2000 ਕਰਨ ਸਬੰਧੀ,23 ਸਾਲਾ ਸਕੇਲ ਬਿਜਲੀ ਯੂਨਿਟਾਂ ਦੀ ਰਿਆਇਤ,ਰੀਵਾਇਜ ਲੀਵ ਇੰਨਕੈਸਮੈਨਟ ਦੀ ਅਦਾਇਗੀ ਤੇ ਲਗੀ ਰੋਕ ਹਟਾਉਣ ਵਾਰੇ, 12% ਡੀ ਏ ਦੀਆਂ ਕਿਸਤਾ ਦਾ ਬਕਾਇਆ ਨਾ ਦੇਣ ਵਾਰੇ ਅਤੇ 200 ਰੁਪਏ ਦੀ ਜਬਰੀ ਕਟੌਤੀ ਬੰਦ ਨਾ ਕਰਨਾ ਆਦਿ ਸਬੰਧੀ ਜਿਥੇ ਵਿਚਾਰ ਵਟਾਂਦਰਾ ਕੀਤਾ ਗਿਆ ਉਥੇ ਹੀ ਅੱਜ ਦੀ ਮੀਟਿੰਗ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਦੇ ਪੈਂਨਸ਼ਨਰਜ ਵਲੋਂ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋ ਮੰਗ ਕਰਦੇ ਹਾਂ ਕਿ ਜੇ ਜਥੇਬੰਦੀ ਨਾਲ ਹੋਏ ਸਮਝੌਤੇ ਲਾਗੂ ਨਾ ਕੀਤੇ ਤਾਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੀ ਹੋਵੇਗੀ।

    ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਦੀ ਨੀਤੀ ਨੂੰ ਛੱਡ ਕੇ ਇਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ।ਪੰਜਾਬ ਤੇ ਦੇਸ਼ ਦੇ ਹਿਤਾਂ ਦੀ ਖਾਤਰ ਆਪਸੀ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦਾ ਰਸਤਾ ਅਖ਼ਤਿਆਰ ਕੀਤਾ ਜਾਵੇ। ਉਕਤ ਆਗੂਆਂ ਨੇ ਵੱਧ ਰਹੀ ਦਿਨੋ ਦਿਨ ਮਹਿਗਾਈ, ਉਤੇ ਵੀ ਨੰਥ ਪਾਉਣ ਵਾਰੇ ਗਲਥਾਤ ਕੀਤੀ।

    ਹੇਠ ਲਿਖੇ ਬੁਲਾਰੇ ਸਾਥੀਆਂ ਨੇ ਆਪਣੇ ਸੰਬੋਧਨ ਵਿਚ ਸ਼੍ਰੀ ਚੁਨੀ ਲਾਲ, ਮੁਖਤਿਆਰ ਸਿੰਘ, ਮਦਨ ਗੋਪਾਲ ਭਾਟੀਆ, ਸੁਮਨ ਲਤਾ, ਗੁਰਪ੍ਰੀਤ ਸਿੰਘ,ਅਖੀਰ ਵਿੱਚ ਪ੍ਰਧਾਨ ਧਨੀ ਰਾਮ ਜੀ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ।ਸਟੇਜ ਦੀ ਕਾਰਵਾਈ ਜਸਵੰਤ ਵਸ਼ਿਸ਼ਟ ਵਲੋਂ ਨਿਭਾਈ ਗਈ।