ਫਗਵਾੜਾ (ਨਰੇਸ਼ ਪਾਸੀ)-ਮਾਨਯੋਗ ਸ੍ਰੀ ਗੌਰਵ ਤੁਰਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਵਲੋਂ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ ਲਈ ਚਲਦੀ ਮੁਹਿੰਮ ਤਹਿਤ ਸ਼੍ਰੀ ਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ -ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਸਤਨਾਮਪੁਰ ਇੰਸਪੇਕਟਰ ਹਰਦੀਪ ਸਿੰਘ ਨੰਬਰ 634/GRP ਦੀ ਨਿਗਰਾਨੀ ਹੇਠ ਏ.ਐਸ.ਆਈ ਰਾਕੇਸ਼ ਕੁਮਾਰ 814 / ਹੁਸ਼ਿ : ਸਮੇਤ ਸਾਥੀ ਕਰਮਚਾਰੀਆ ਨੇ ਗਸ਼ਤ ਕਰਕੇ ਹਰਸ਼ ਥਾਪਰ ਪੁੱਤਰ ਅਮਰਜੀਤ ਥਾਪਰ ਉਰਫ ਕਾਲੀ ਵਾਸੀ ਬਾਲਮੀਕ ਮਹੱਲਾ ਹਦੀਆਬਾਦ ਫਗਵਾੜਾ ਥਾਣਾ ਸਤਨਾਮਪੁਰਾ ਫਗਵਾੜਾ ਜਿਲ੍ਹਾ ਕਪੂਰਥਲਾ ਪਾਸੋ 07 ਗ੍ਰਾਮ ਹੈਰੋਈਨ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 63 ਮਿਤੀ 02-05 -2025 ਅ/ਧ 21 -61 – 85 NDPS ACT ਥਾਣਾ ਸਤਨਾਮਪੁਰਾ ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ | ਬ੍ਰਾਮਦਗੀ=07 ਗਰਾਮ ਹੈਰੋਇਨ