Skip to content
ਫ਼ਰੀਦਕੋਟ 30 ਮਈ(ਵਿਪਨ ਮਿੱਤਲ):-ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ,ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜੇ ਤੇ ਪੰਜਾਬ ਨਿਰਮਾਣ ਯੂਨੀਅਨ ਫਰੀਦਕੋਟ ਵੱਲੋਂ ਲੇਬਰ ਚੌਂਕ ਨੇੜੇ ਆਰਾ ਮਾਰਕੀਟ ਫਰੀਦਕੋਟ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਦੇ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ,ਪੰਜਾਬ ਨਿਰਮਾਣ ਯੂਨੀਅਨ ਫਰੀਦਕੋਟ ਦੇ ਪ੍ਰਧਾਨ ਹਰਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਸੱਭ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਤਸਵੀਰ ਅੱਗੇ ਨਤ ਮਸਤਕ ਹੋ ਕੇ ਫੁੱਲ ਚੜ੍ਹਾ ਕੇ ਭੋਗ ਲਗਾ ਕੇ ਛਬੀਲ ਦੀ ਸ਼ੁਰੂਆਤ ਕੀਤੀ।ਇਸ ਮੌਕੇ ਤੇ ਸ਼੍ਰੀ ਸੁਰੇਸ਼ ਅਰੋੜਾ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਅਤੇ ਪਿਤਾ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਘਰ ਗੋਇੰਦਵਾਲ ਸਾਹਿਬ ਤਰਨ ਤਾਰਨ ਸਾਹਿਬ ਵਿਖੇ ਹੋਇਆ ।
ਇਹਨਾ ਦਾ ਵਿਆਹ ਮਾਤਾ ਗੰਗਾ ਜੀ ਨਾਲ਼ ਹੋਇਆ ਇਹਨਾ ਦੇ ਘਰ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਜਨਮ ਲਿਆ ਅਤੇ 30 ਮਈ 1606 ਨੂੰ 43 ਸਾਲ ਦੀ ਉਮਰ ਵਿੱਚ ਲਾਹੌਰ ਵਿਖੇ ਸ਼ਹੀਦੀ ਦੇ ਦਿੱਤੀ ਇਹਨਾ ਦੀ ਯਾਦ ਵਿੱਚ ਗੁਰੂ ਦੁਆਰਾ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਵਿਖੇ ਬਣਾਇਆ ਗਿਆ ਹੈ।ਸ਼੍ਰੀ ਅਰੋੜਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ। ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਲੇਬਰ ਚੌਂਕ ਨੇੜੇ ਆਰਾ ਮਾਰਕੀਟ ਵਿਖੇ ਇਹਨਾ ਮਜਦੂਰ ਵਿਅਕਤੀਆਂ ਵਾਸਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਅਤੇ ਹੈਲਥ ਫਾਰ ਆਲ ਸੁਸਾਇਟੀ ਵੱਲੋਂ ਮੁਫ਼ਤ ਮੱਲ੍ਹਮ ਪੱਟੀ ਦੀ ਸੇਵਾ ਪਿੱਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੰਵਰਜੀਤ ਸਿੰਘ,ਭੋਲਾ ਸਿੰਘ,ਜਗਸੀਰ ਸਿੰਘ,ਜੱਸਾ ਸਿੰਘ,ਮਨੀ ਸਿੰਘ,ਲੱਕੀ, ਸਾਭਾ ਭਾਣਾ, ਲੱਖਾ ਸਿੰਘ,ਸ਼ੁਬੇਗ ਸਿੰਘ ,ਚਮਕੌਰ ਸਿੰਘ,ਹਰਬੰਸ ਸਿੰਘ,ਫੂਲ ਚੰਦ,ਹਰਜੀਤ ਸਿੰਘ,ਭੁਪਿੰਦਰ ਸਿੰਘ,ਗੁਰਪ੍ਰੀਤ ਸਿੰਘ,ਦਰਸ਼ਨ ਸਿੰਘ,ਜੋਗਿੰਦਰ ਸਿੰਘ,ਗੁਰਚਰਨ ਸਿੰਘ,ਪ੍ਰੀਤਮ ਸਿੰਘ, ਮਿਲਖਾ ਸਿੰਘ ਅਤੇ ਬਲਜੀਤ ਸਿੰਘ ਹਾਜਰ ਸਨ।
Post Views: 2,030
Related