ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸੰਮੇਲਨ ਲਈ ਇਟਲੀ ਪਹੁੰਚ ਗਏ ਹਨ। ਉਨ੍ਹਾਂ ਦਾ ਜਹਾਜ਼ ਰਾਤ 3.30 ਵਜੇ ਅਪਲੀਆ ਦੇ ਬ੍ਰਿੰਡਸੀ ਏਅਰਪੋਰਟ ‘ਤੇ ਲੈਂਡ ਹੋਇਆ। ਇਥੇ ਉਹ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ, ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਤੇ ਯੂਕਰੇਨੀ ਰਾਸਟਰਪਤੀ ਜੇਲੇਂਸਕੀ ਸਣੇ ਕਈ ਵਰਲਡ ਲੀਡਰਸ ਨਾਲ ਮੁਲਾਕਾਤ ਕਰਨਗੇ। ਤੀਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਇਹ ਨਰਿੰਦਰ ਮੋਦੀ ਦਾ ਪਹਿਲਾ ਵਿਦੇਸ਼ੀ ਦੌਰਾ ਹੈ।

    PM ਮੋਦੀ ਨੇ ਪੋਸਟ ਵਿਚ ਲਿਖਿਆ ਕਿ G7 ਸੰਮੇਲਨ ਦਾ ਹਿੱਸਾ ਲੈਣ ਲਈ ਇਟਲੀ ਪਹੁੰਚ ਗਿਆ ਹਾਂ। ਵਿਸ਼ਵ ਨੇਤਾਵਾਂ ਨਾਲ ਸਾਰਥਕ ਚਰਚਾ ਵਿਚ ਸ਼ਾਮਲ ਹੋਣ ਲਈ ਉਤਸੁਕ ਹਾਂ। ਨਾਲ ਮਿਲ ਕੇ ਸਾਡਾ ਟੀਚਾ ਵਿਸ਼ਵ ਦੀਆਂ ਚੁਣੌਤੀਆਂ ਦਾ ਹੱਲ ਕਰਨਾ ਤੇ ਉਜਵਲ ਭਵਿੱਖ ਲਈ ਕੌਮਾਂਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਨੇ ਸੰਮੇਲਨ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਪਹਿਲੇ ਵਿਦੇਸ਼ ਦੌਰੇ ‘ਤੇ ਇਟਲੀ ਜਾ ਰਹੇ ਹਨ। G7 ਦੇਸ਼ਾਂ ਦੀ ਬੈਠਕ ਵਿਚ ਪਹਿਲੀ ਵਾਰ ਕੈਥੋਲਿਕ ਚਰਚ ਦੇ ਮੁਖੀ ਪੋਪ ਫਰਾਂਸਿਸ ਵਿਚ ਸ਼ਾਮਲ ਹੋਣ ਵਾਲੇ ਹਨ। ਉੁਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਾਇਡੇਨ ਤੇ ਤੁਰਕੀ ਦੇ ਰਾਸ਼ਟਰਪਤੀ ਰੇਸੇ ਤੈਯਪ ਸਣੇ ਕਈ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ।