ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ‘ਚ ਹਰਿਆਣਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਹਰਿਆਣਾ ਪੁਲਿਸ ਨੇ ਇੱਕੋ ਸਮੇਂ ਪੰਜ ਸਪਾ ਸੈਂਟਰਾਂ ‘ਤੇ ਛਾਪੇਮਾਰੀ ਕਰਕੇ 17 ਲੜਕੀਆਂ ਸਮੇਤ 7 ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਰੂਗ੍ਰਾਮ ਪੁਲਿਸ ਨੇ ਇੱਕੋ ਸਮੇਂ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਦੱਸ ਦਈਏ ਕਿ ਦਿੱਲੀ-ਐਨਸੀਆਰ ਵਿੱਚ ਗਾਜ਼ੀਆਬਾਦ, ਫਰੀਦਾਬਾਦ ਅਤੇ ਨੋਇਡਾ ਵਿੱਚ ਸਪਾ ਸੈਂਟਰਾਂ ਵਿੱਚ ਦੇਹ ਵਪਾਰ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।ਹਾਲ ਹੀ ‘ਚ ਹਰਿਆਣਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰੂਗ੍ਰਾਮ ਦੇ ਪੰਜ ਸਪਾ ਸੈਂਟਰਾਂ ਉਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਨੇ ਇਕ ਯੋਜਨਾ ਤਿਆਰ ਕੀਤੀ ਅਤੇ ਇਸ ਤਹਿਤ ਉਹ ਗਾਹਕ ਬਣ ਕੇ ਪਹੁੰਚੀ। ਇਸ ਪੂਰੀ ਕਾਰਵਾਈ ਵਿੱਚ ਪੁਲਿਸ ਦੀਆਂ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਕਾਰਵਾਈ ਵਿੱਚ ਪੁਲਿਸ ਨੇ 17 ਲੜਕੀਆਂ ਨੂੰ ਛੁਡਵਾਇਆ। ਲੜਕੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਪੈਸਿਆਂ ਲਈ ਸਪਾ ਸੈਂਟਰਾਂ ਵਿੱਚ ਇਹ ਕੰਮ ਕਰ ਰਹੀਆਂ ਸਨ।
ਸਪਾ ਸੈਂਟਰ ‘ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ
ਹਰਿਆਣਾ ਪੁਲਿਸ ਨੇ ਸਪਾ ਸੈਂਟਰ ਦੇ ਪੰਜ ਮਾਲਕਾਂ ਖ਼ਿਲਾਫ਼ ਮਾਨੇਸਰ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਛਾਪੇਮਾਰੀ ਵਿੱਚ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਨੇਸਰ ਪੁਲਿਸ ਨੇ ਸਪਾ ਸੈਂਟਰ ‘ਚ ਦੇਹ ਵਪਾਰ ਦੀ ਸੂਚਨਾ ਉਤੇ ਵਿਸ਼ੇਸ਼ ਅਧਿਕਾਰੀ ਏਸੀਪੀ ਹੈੱਡਕੁਆਰਟਰ ਸੁਸ਼ੀਲਾ ਦੀ ਅਗਵਾਈ ‘ਚ ਪੰਜ ਵੱਖ-ਵੱਖ ਟੀਮਾਂ ਬਣਾਈਆਂ। ਪੰਜ ਪੁਲਿਸ ਮੁਲਾਜ਼ਮ ਸਿਵਲ ਡਰੈੱਸ ਵਿੱਚ ਸਨ ਅਤੇ 2000-2000 ਰੁਪਏ ਦੇ ਕੇ ਫਰਜ਼ੀ ਗਾਹਕ ਬਣਾ ਕੇ ਭੇਜ ਦਿੱਤੇ ਗਏ।
ਇਸ ਕੰਮ ਲਈ ਸੋਮਵਾਰ ਸ਼ਾਮ ਨੂੰ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ। ਪੁਲਿਸ ਦੀ ਛਾਪੇਮਾਰੀ ਦੌਰਾਨ ਗ੍ਰਾਹਕ ਅਤੇ ਲੜਕੀਆਂ ਇਤਰਾਜ਼ਯੋਗ ਹਾਲਤ ਵਿੱਚ ਪਾਈਆਂ ਗਈਆਂ। ਜਦੋਂ ਪਹਿਲੀ ਪੁਲਿਸ ਟੀਮ ਨੇ ਛਾਪਾ ਮਾਰਿਆ ਤਾਂ ਉੱਥੇ ਛੇ ਲੜਕੀਆਂ ਅਤੇ ਚਾਰ ਗਾਹਕ ਮਿਲੇ। ਸਿਲਕੀ ਸਪਾ ਸੈਂਟਰ ‘ਚ ਛਾਪੇਮਾਰੀ ਦੌਰਾਨ 3 ਲੜਕੀਆਂ ਅਤੇ 2 ਗ੍ਰਾਹਕ ਮਿਲੇ।
ਗੁਰੂਗ੍ਰਾਮ ਪੁਲਿਸ ਨੇ ਇਸ ਛਾਪੇਮਾਰੀ ‘ਤੇ ਦੱਸਿਆ ਕਿ ਸਪਾ ਸੈਂਟਰ ‘ਚ ਛੇ ਮਹੀਨਿਆਂ ਤੋਂ ਦੇਹ ਵਪਾਰ ਦਾ ਧੰਦ ਚੱਲ ਰਿਹਾ ਸੀ। ਦੇਹ ਵਪਾਰ ਦੇ ਧੰਦੇ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਕਈ ਟੀਮਾਂ ਤਾਇਨਾਤ ਕਰਕੇ ਛਾਪੇਮਾਰੀ ਕੀਤੀ ਅਤੇ ਵੱਖ-ਵੱਖ ਸਪਾ ਸੈਂਟਰਾਂ ਤੋਂ ਲੜਕੀਆਂ ਬਰਾਮਦ ਕੀਤੀਆਂ।ਛਾਪੇਮਾਰੀ ਦੌਰਾਨ ਪੰਜ ਸਪਾ ਸੈਂਟਰਾਂ ਤੋਂ 17 ਲੜਕੀਆਂ ਨੂੰ ਛੁਡਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸੰਚਾਲਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਪੰਜ ਸਪਾ ਸੈਂਟਰਾਂ ਦੇ ਮਾਲਕਾਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।