ਬਸਤੀ ਸ਼ੇਖ ਵੈਸਟ ਹਲਕੇ ਚ ਪੈਂਦੇ ਡਿਵੀਜ਼ਨ ਨੰਬਰ ਪੰਜ ਦੇ ਇਲਾਕੇ ਤਰਖਾਣਾ ਮੋਹੱਲਾ ਵਿਚ V ਨਾਮ ਦੇ ਵਿਅਕਤੀ ਵਲੋਂ ਨਸ਼ੇ ਦਾ ਕਾਰੋਬਾਰ ਮੋਟੇ ਲੈਵਲ ਤੇ ਕੀਤਾ ਜਾ ਰਿਹਾ ਹੈ। ਇਦਾਂ ਲੱਗਦਾ ਹੈ ਕਿ ਪੁਲਿਸ ਨੇ ਅੱਖਾਂ ਤੇ ਪੱਟੀ ਬੰਨੀ ਹੋਈ ਹੈ। ਆਲੇ ਦੁਆਲੇ ਮਹੱਲੇ ਦੇ ਲੋਕ ਪਰੇਸ਼ਾਨ ਹੋਏ ਪਏ ਹਨ। ਲੋਕ ਦਬੀ ਜਬਾਨ ਦੇ ਵਿੱਚ ਕਹਿਣ ਤੋਂ ਵੀ ਡਰਦੇ ਹਨ ਕਿ ਇੱਥੇ ਨਸ਼ੇ ਦਾ ਕਾਰੋਬਾਰ ਮੋਟੇ ਲੈਵਲ ਤੇ ਚਲ ਰਿਹਾ ਹੈ ਕਿਉਂਕਿ ਲੜਕੇ ਨਸ਼ੇ ਕਰਕੇ ਲੜਾਈ ਝਗੜੇ ਕਰਦੇ ਹਨ ਅਤੇ ਲੁਟਾ ਖੋਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕਈ ਵਾਰ ਪੁਲਿਸ ਮੁਲਾਜ਼ਮ ਵੀ ਆਉਂਦੇ ਹਨ ਅਤੇ ਨਸ਼ੇ ਕਾਰੋਬਾਰੀਆਂ ਨਾਲ ਹੱਥ ਮਿਲਾ ਕੇ ਚਲੇ ਜਾਂਦੇ ਹਨ। ਇੱਥੋਂ ਲੱਗਦਾ ਹੈ ਕਿ ਪੁਲਿਸ ਪ੍ਰਸਾਸ਼ਨ ਦੀਆਂ ਕਈ ਕਾਲੀਆਂ ਭੇਡਾਂ ਵੀ ਇਹਨਾਂ ਦੇ ਨਾਲ ਰਲੀਆਂ ਹੋਈਆਂ ਹਨ।ਮਹੱਲੇ ਦੇ ਲੋਕ ਮਾਨਯੋਗ ਕਮਿਸ਼ਨਰ ਦੇ ਅੱਗੇ ਇਹ ਬੇਨਤੀ ਕਰਦੇ ਹਨ ਕਿ ਨਸ਼ਿਆਂ ਖਿਲਾਫ ਜੋ ਬਣਦੀ ਕਾਰਵਾਈ ਉਹ ਜਲਦ ਤੋਂ ਜਲਦ ਕੀਤੀ ਜਾਵੇ।