ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਉਮੀਦ ਜਤਾਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਪੋਪ ਫਰਾਂਸਿਸ ਦੇ ਭਾਰਤ ਦੌਰੇ ‘ਤੇ ਆਉਣ ‘ਤੇ ਤੱਟਵਰਤੀ ਰਾਜ ਨੂੰ ਉਨ੍ਹਾਂ ਦੇ ਯਾਤਰਾ ਪ੍ਰੋਗਰਾਮ ‘ਚ ਸ਼ਾਮਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਇਟਲੀ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ‘ਚ ਜੀ-7 ਸਿਖ਼ਰ ਸੰਮੇਲਨ ਦੌਰਾਨ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਮਾਣਯੋਗ ਪ੍ਰਧਾਨ ਮੰਤਰੀ ਨੇ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਸਾਨੂੰ ਉਮੀਦ ਹੈ ਕਿ ਗੋਆ ਵੀ ਇਸ ਯਾਤਰਾ ਵਿਚ ਸ਼ਾਮਲ ਹੋਵੇਗਾ। ’’

    ਕੁੱਝ ਮਹੀਨੇ ਪਹਿਲਾਂ ਸਾਵੰਤ ਨੇ ਕਿਹਾ ਸੀ ਕਿ ਸੂਬਾ ਸਰਕਾਰ ਪੋਪ ਫਰਾਂਸਿਸ ਨੂੰ ਪੁਰਾਣੇ ਗੋਆ ‘ਚ ਸੇਂਟ ਫਰਾਂਸਿਸ ਜੇਵੀਅਰ ਦੇ ਪਵਿੱਤਰ ਅਸਥਾਨਾਂ ‘ਤੇ ਹਰ 10 ਸਾਲ ਬਾਅਦ ਆਯੋਜਿਤ ਹੋਣ ਵਾਲੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਸੱਦਾ ਦੇਵੇਗੀ। ਇਹ ਸਮਾਗਮ ਇਸ ਸਾਲ ਦੇ ਅਖੀਰ ਵਿੱਚ ਆਯੋਜਿਤ ਕੀਤਾ ਜਾਵੇਗਾ। ਗੋਆ ਦੀ ਆਬਾਦੀ ਵਿਚ ਈਸਾਈਆਂ ਦੀ ਹਿੱਸੇਦਾਰੀ ਲਗਭਗ 27 ਫ਼ੀਸਦੀ ਹੈ।