ਫਰੀਦਕੋਟ (ਵਿਪਨ ਕੁਮਾਰ ਮਿਤੱਲ) : ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਸੱਦੇ ‘ਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਪੁਲੀਸ ਵੱਲੋਂ ਵਕੀਲ ਦੀ ਕੀਤੀ ਗਈ ਕੁੱਟਮਾਰ ਦੇ ਮੱਦੇਨਜ਼ਰ ਫਰੀਦਕੋਟ ਦੀ ਬਾਰ ਐਸੋਸੀਏਸ਼ਨ ਨੇ ਵੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਬਾਰ ਐਸੋਸੀਏਸ਼ਨ ਵੱਲੋਂ ਕੰਮਕਾਜ ਪੂਰੀ ਤਰਾਂ੍ਹ ਠੱਪ ਰੱਖਿਆ ਗਿਆ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰਜੀਤਪਾਲ ਸਿੰਘ ਲਾਡੀ ਅਤੇ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਬਾਰ ਕੌਂਸਲ ਦੇ ਸੱਦੇ ‘ਤੇ ਜਿੱਥੇ ਮੰਗਲਵਾਰ ਨੂੰ ਪੂਰੇ ਪੰਜਾਬ ਅਤੇ ਹਰਿਆਣਾ ਵਿੱਚ ਹੜਤਾਲ ਸ਼ੁਰੂ ਕੀਤੀ ਗਈ ਹੈ, ਉਥੇ ਹੀ ਫਰੀਦਕੋਟ ਜ਼ਲਿ੍ਹੇ ਵਿੱਚ ਵੀ ਵਕੀਲਾਂ ਵੱਲੋਂ ਕੰਮ ਬੰਦ ਰੱਖਿਆ ਗਿਆ ਹੈ। ਉਨਾਂ੍ਹ ਕਿਹਾ ਕਿ ਫਰੀਦਕੋਟ ਦੀ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਬਾਰ ਐਸੋਸੀਏਸ਼ਨ ਦੇ ਪੂਰਨ ਸਮਰਥਨ ਵਿੱਚ ਹੈ ਅਤੇ ਪੀੜਤ ਵਕੀਲ ਨੂੰ ਇਨਸਾਫ਼ ਮਿਲਣ ਤੱਕ ਉਨਾਂ੍ਹ ਦਾ ਸੰਘਰਸ਼ ਜਾਰੀ ਰਹੇਗਾ। ਉਨਾਂ੍ਹ ਕਿਹਾ ਕਿ ਜਦੋਂ ਤੱਕ ਬਾਰ ਕੌਂਸਲ ਅਤੇ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਨਹੀਂ ਕਹਿੰਦੇ ਉਦੋਂ ਤੱਕ ਹੜਤਾਲ ਇਸੇ ਤਰਾਂ੍ਹ ਜਾਰੀ ਰਹੇਗੀ। ਉਨਾਂ੍ਹ ਕਿਹਾ ਕਿ ਬਾਰ ਕੌਂਸਲ ਵੱਲੋਂ ਸਰਕਾਰ ਅੱਗੇ ਕੁੱਝ ਮੰਗਾਂ ਰੱਖੀਆਂ ਗਈਆਂ ਹਨ। ਇਨਾਂ੍ਹ ਵਿੱਚ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ, ਟਰਾਇਲ ਜ਼ਲਿ੍ਹੇ ਤੋਂ ਬਾਹਰ ਤਬਦੀਲ ਕਰਨ, ਜਾਂਚ ਲਈ ਐਸਆਈਟੀ ਗਠਿਤ ਕਰਨ ਅਤੇ ਮੁਕੱਦਮੇ ਨੂੰ ਪੂਰੀ ਪਾਰਦਰਸ਼ਤਾ ਨਾਲ ਪੰਜਾਬ ਤੋਂ ਬਾਹਰ ਚਲਾਉਣ ਦੀਆਂ ਮੰਗਾਂ ਸ਼ਾਮਲ ਹਨ। ਉਨਾਂ੍ਹ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸੰਘਰਸ਼ ਇਸੇ ਤਰਾਂ੍ਹ ਜਾਰੀ ਰਹੇਗਾ। ਇਸ ਮੌਕੇ ਸਰਨਾਮ ਸਿੰਘ, ਸ਼ਿਵਕਰਤਾਰ ਸਿੰਘ, ਪਿਯੂਸ਼ ਜੈਨ, ਮਹਿਤਾਬ ਸਿੰਘ, ਗਗਨਦੀਪ ਸਿੰਘ, ਗੁਰਜਗਪਾਲ ਸਿੰਘ ਆਦਿ ਵਕੀਲ ਹਾਜ਼ਰ ਸਨ।