ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਬੈਠਕ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਕੈਬਿਨੇਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਦੱਸਿਆ ਗਿਆ। ਪੰਜਾਬ ਫਾਇਰ ਸੇਫਟੀ ਐਕਟ ਵਿੱਚ ਸੋਧ ‘ਤੇ ਮੁਹਰ ਲਗਾਈ ਗਈ ਹੈ। ਦੱਸ ਦੇਈਏ ਕਿ ਫਾਇਰ ਸੇਫਟੀ ਪਰਮਿਸ਼ਨ ਦੀ ਮਿਆਦ ਵਧਾਈ ਗਈ ਹੈ। ਫਾਇਰ ਸੇਫ਼ਟੀ ਵਿੱਚ ਮਹਿਲਾਵਾਂ ਨੂੰ ਭਰਤੀ ਵਿੱਚ ਰਿਆਇਤ ਦਾ ਫੈਸਲਾ ਲਿਆ ਗਿਆ ਹੈ।NOC 1 ਸਾਲ ਦੀ ਥਾਂ ਹੁਣ 3 ਸਾਲ ਲਈ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਵਿਧਾਨਸਭਾ ਦੇ ਮਾਨਸੂਨ ਇਜਲਾਸ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਵਿਧਾਨਸਭਾ ਦਾ ਮਾਨਸੂਨ ਇਜਲਾਸ 2 ਤੋਂ 4 ਸਤੰਬਰ ਤੱਕ ਹੋਵੇਗਾ। ਫੈਮਿਲੀ ਕੋਰਟ ਵਿੱਚ ਕਾਊਂਸਲਰ ਦਾ ਭੱਤਾ 600 ਰੁਪਏ ਪ੍ਰਤੀ ਦਿਨ ਕੀਤਾ ਗਿਆ ਹੈ। ਇਹ ਭੱਤਾ 75 ਰੁਪਏ ਤੋਂ ਵਧਾ ਕੇ 600 ਰੁਪਏ ਕੀਤਾ ਗਿਆ ਹੈ।