ਫਿਰੋਜਪੁਰ ( ਜਤਿੰਦਰ ਪਿੰਕਲ ) ਸੰਸਥਾ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਵਿਭਾਗ ਵੱਲੋਂ 62 ਵਾਂ ਸਥਾਪਨਾ ਦਿਵਸ ਡਵੀਜਨਲ ਕਮਾਂਡੈਂਟ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਹੈਡ ਕੁਆਟਰ ਫਿਰੋਜਪੁਰ ਵਿਖੇ ਮਨਾਇਆ ਗਿਆ।ਇਸ ਮੌਕੇ ਸ਼੍ਰੀ ਅਨਿਲ ਕੁਮਾਰ ਪਰੂਥੀ ਡਵੀਜਨਲ ਕਮਾਂਡੈਂਟ ਪੰਜਾਬ ਹੋਮ ਗਾਰਡਜ ਫਿਰੋਜਪੁਰ ਵੱਲੋ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦਰੋਪਤੀ ਮੂਰਮੂ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ,ਸ਼੍ਰੀ ਅਮਿਤ ਸਾਹ ਗ੍ਰਹਿ ਮੰਤਰੀ,ਹੋਮ ਸੈਕਟਰੀ ਭਾਰਤ ਸਰਕਾਰ ਸ਼੍ਰੀ ਵਿਵੇਕ ਸ਼੍ਰੀਵਾਸਤਵਾ ਡਾਇਰੈਕਟਰ ਸਿਵਲ ਡਿਫੈਂਸ ਭਾਰਤ ਸਰਕਾਰ ਅਤੇ ਸ਼੍ਰੀ ਸ਼ੰਜੀਵ ਕਾਲੜਾ ਆਈ.ਪੀ.ਐਸ ਸ਼ਪੈਸ਼ਲ ਡੀ.ਜੀ.ਪੀ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਪੰਜਾਬ ਚੰਡੀਗੜ੍ਹ ਵੱਲੋਂ ਭੇਜੇ ਗਏ ਵਧਾਈ ਸੰਦੇਸ਼ ਪੜ ਕੇ ਸੁਣਾਏ ਗਏ ਅਤੇ ਸਮੂਹ ਹੋਮ ਗਾਰਡਜ ਅਤੇ ਸਿਵਲ ਡਿਫੈਸ ਅਧਿਕਾਰੀਆ/ਕਰਮਚਾਰੀਆ ਅਤੇ ਵਲੰਟੀਅਰਾ ਨੂੰ ਸ਼ੁਭ ਕਾਮਨਾਵਾਂ ਦਿੱਤੀਆ ਅਤੇ ਇਸ ਮੋਕੇ ਤੇ ਸਿਵਲ ਡੀਫੈਂਸ ਦੇ ਚੀਫ ਵਾਰਡਨ ਸ਼੍ਰੀ ਪਰਮਿੰਦਰ ਸਿੰਘ ਥਿੰਦ, ਸ੍ਰੀ ਪ੍ਰੇਮ ਨਾਥ ਸ਼ਰਮਾ ਡਿਪਟੀ ਚੀਫ ਵਾਰਡਨ, ਸ਼੍ਰੀ ਅਰੂਨ ਸ਼ਰਮਾ ਪੋਸਟ ਵਾਰਡਨ, ਸ਼੍ਰੀ ਰਜੇਸ਼ ਕੁਮਾਰ ਪੋਸਟ ਵਾਰਡਨ ਅਤੇ ਸ਼੍ਰੀ ਰਜਿੰਦਰ ਕ੍ਰਿਸ਼ਨ ਜਿਲ੍ਹਾ ਕਮਾਂਡਰ ਪੰਜਾਬ ਹੋਮਗਾਰਡਜ ਫਿਰੋਜਪੁਰ, ਸ਼੍ਰੀ ਵਕੀਲ ਸਿੰਘ ਉਪ ਬਟਾਲੀਅਨ ਕਮਾਂਡਰ ਫਿਰੋਜਪੁਰ ਨੂੰ ਅੱਛੀਆ ਸੇਵਾਵਾ ਬਦਲੇ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਡਿਊਟੀ ਸਥਾਨਾ ਤੇ ਡਿਊਟੀ ਕਰ ਰਹੇ ਸਮੂਹ ਪੰਜਾਬ ਹੋਮਗਾਰਡ ਜਵਾਨਾ ਦੀ ਸ਼ਲਾਘਾ ਕੀਤੀ ਅਤੇ ਹੋਰ ਵੀ ਉੱਚ ਪੱਧਰੀ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ । ਸਟੇਜ਼ ਸੈਕਟਰੀ ਦੀ ਡਿਊਟੀ ਕੰਪਨੀ ਕਮਾਂਡਰ ਪਰਮਿੰਦਰ ਸਿੰਘ ਬਾਠ ਵੱਲੋ ਨਿਭਾਈ ਗਈ, ਸ਼੍ਰੀ ਪਰਮਿੰਦਰ ਸਿੰਘ ਥਿੰਦ ਚੀਫ ਵਾਰਡਨ ਵੱਲੋ ਆਪਣੇ ਸੰਬੋਧਨ ਵਿੱਚ ਪੰਜਾਬ ਹੋਮਗਾਰਡ ਦੇ ਜਵਾਨਾ ਦੀ ਡਿਊਟੀ ਦੀ ਸ਼ਲਾਘਾ ਕੀਤੀ ਅਤੇ ਜਵਾਨਾ ਨੂੰ ਸਥਾਪਨਾ ਦਿਵਸ ਦੀਆ ਸ਼ੁੱਭ ਕਾਮਨਾਵਾਂ ਦਿੱਤੀਆ, ਇਸ ਮੋਕੇ ਤੇ ਹੋਮਗਾਰਡ ਜਵਾਨਾ ਨੂੰ ਵਧੀਆ ਡਿਊਟੀਆ ਬਦਲੇ ਪ੍ਰਸੰਸਾ ਪੱਤਰ ਭੇਟ ਕੀਤੇ ਗਏ ਅਤੇ ਉਹਨਾ ਜਵਾਨਾ ਦੀ ਹੋਸ਼ਲਾ ਅਫਜਾਈ ਕੀਤੀ ਗਈ।