Skip to content
ਕਪੂਰਥਲਾ ਦੇ ਇੱਕ ਕੱਬਡੀ ਖਿਡਾਰੀ ਨੇ ਨਿਊਜ਼ੀਲੈਂਡ ’ਚ ਕੱਬਡੀ ਖੇਡ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਕੱਬਡੀ ਖਿਡਾਰੀ ਮੁਹੰਮਦ ਸ਼ਫੀ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਸ਼ਫੀ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਕਬੱਡੀ ਦੀ ਖੇਡ ’ਚ ਹਾਲ ਹੀ ’ਚ ਨਿਊਜ਼ੀਲੈਂਡ ਵਿਚ ਬੈਸਟ ਰੇਡਰ ਚੁਣਿਆ ਗਿਆ ਹੈ।
ਇਹ ਉਪਲਬਧੀ ਹਾਸਲ ਕਰਨ ਤੋਂ ਬਾਅਦ ਜਦੋਂ ਉਹ ਨਿਊਜ਼ੀਲੈਂਡ ਤੋਂ ਖੇਡ ਕੇ ਵਾਪਸ ਪਰਤਿਆ ਤਾਂ ਉਸ ਦਾ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਪਰਿਵਾਰ ਨੇ ਕਬੱਡੀ ਖਿਡਾਰੀ ਮੁਹੰਮਦ ਸ਼ਫੀ ਦਾ ਢੋਲ ਢੁਮੱਕੇ ਨਾਲ ਨੱਚਦੇ ਹੋਏ ਕਾਫ਼ਲੇ ‘ਚ ਹਾਰ ਪਾ ਕੇ ਸਵਾਗਤ ਕੀਤਾ। ਕਬੱਡੀ ਖਿਡਾਰੀ ਮੁਹੰਮਦ ਸ਼ਫੀ ਨੇ ਦੱਸਿਆ ਕਿ ਆਲ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਦਿਲਜੀਤ ਸਿੰਘ ਵਿਰਕ ਵੱਲੋਂ ਆਕਲੈਂਡ ਸ਼ਹਿਰ ’ਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਉਹ 23 ਮਾਰਚ ਨੂੰ ਭਾਰਤ ਤੋਂ ਇਸ ਟੂਰਨਾਮੈਂਟ ਲਈ ਰਵਾਨਾ ਹੋਇਆ ਸੀ ਅਤੇ 28 ਮਾਰਚ ਤੋਂ 21 ਫਰਵਰੀ ਤੱਕ ਚੱਲੇ ਇਸ ਕਬੱਡੀ ਟੂਰਨਾਮੈਂਟ ’ਚ ਬਿਹਤਰ ਪ੍ਰਦਰਸ਼ਨ ਕੀਤਾ ਸੀ। ਜਿਸ ਕਾਰਨ ਉਸ ਨੂੰ ਬੈਸਟ ਰੇਡਰ ਦਾ ਖਿਤਾਬ ਮਿਲਿਆ ਹੈ।
ਮੁਹੰਮਦ ਦੀ ਇਸ ਪ੍ਰਾਪਤੀ ‘ਤੇ ਪੂਰੇ ਪਿੰਡ ਦੇ ਨਾਲ-ਨਾਲ ਗੁੱਜਰ ਭਾਈਚਾਰਾ ਵੀ ਜਸ਼ਨ ਮਨਾ ਰਿਹਾ ਹੈ। ਪਿੰਡ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ’ਚ ਵੀ ਉਹ ਇਸੇ ਤਰ੍ਹਾਂ ਖੇਡਾਂ ’ਚ ਜਿੱਤ ਦੇ ਝੰਡੇ ਲਹਿਰਾਉਂਦਾ ਰਹੇਗਾ।
Post Views: 217
Related