ਪੰਜਾਬ ਦੀ ਧੀ ਸੰਦੀਪ ਕੌਰ ਨੇ ਕਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸੰਦੀਪ ਕੌਰ ਦਾ ਜਨਮ ਪਿੰਡ ਅੜੈਚਾਂ ਵਿਖੇ ਹੁੰਦਾ ਹੈ ਸੰਦੀਪ ਦੇ ਪਿਤਾ ਦਵਿੰਦਰ ਸਿੰਘ ਗਰਚਾ ਜੋ ਕਿ ਸਮਰਾਲਾ ਥਾਣਾ ਵਿਖੇ ਬਤੌਰ ਏਐਸਆਈ ਤੈਨਾਤ ਹਨ। ਸੰਦੀਪ ਕੌਰ ਨੇ ਬੀਟੈਕ ਦੀ ਡਿਗਰੀ ਲੈਣ ਤੋਂ ਬਾਅਦ ਕਨੇਡਾ ਅਗਲੇਰੀ ਪੜ੍ਹਾਈ ਲਈ ਜਾਂਦੀ ਹੈ ਅਤੇ ਉਥੇ ਮਿਹਨਤ ਕਰਦੀ ਹੈ ਅਤੇ ਕਨੇਡਾ ਪੁਲਿਸ ਵਿੱਚ ਭਰਤੀ ਹੋ ਜਾਂਦੀ। ਜੋ ਕਿ ਪੂਰੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ।

[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]

ਅੱਜ ਅਸੀਂ ਕਈ ਥਾਵਾਂ ਤੇ ਦੇਖਦੇ ਹਾਂ ਕਿ ਲੜਕੇ ਅਤੇ ਲੜਕੀਆਂ ਵਿੱਚ ਫਰਕ ਰੱਖਿਆ ਜਾਂਦਾ ਹੈ। ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਬਹੁਤ ਘੱਟ ਮੌਕੇ ਦਿੱਤੇ ਜਾਂਦੇ ਹਨ। ਲੜਕੀ ਦੇ ਪਿਤਾ ਏਐਸਆਈ ਦਵਿੰਦਰ ਸਿੰਘ ਗਰਚਾ ਜਦੋਂ ਕੈਨੇਡਾ ਤੋਂ ਵਾਪਸ ਆ ਕੇ ਆਪਣੀ ਡਿਊਟੀ ਤੇ ਥਾਣਾ ਸਮਰਾਲਾ ਵਿਖੇ ਪਹੁੰਚੇ ਤਾਂ ਡੀਐਸਪੀ ਤਰਲੋਚਨ ਸਿੰਘ , ਐਸਐਚਓ ਰਾਓ ਵਰਿੰਦਰ ਸਿੰਘ ਅਤੇ ਸਮੂਹ ਥਾਣਾ ਮੁਲਾਜ਼ਮਾਂ ਨੇ ਹਰ ਪਾ ਕੇ ਕੀਤਾ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ।ਲੜਕੀ ਦੇ ਪਿਤਾ ਏਐਸਆਈ ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਮੇਰੇ ਤਿੰਨ ਬੱਚੇ ਹਨ ਤਿੰਨੋ ਕਨੇਡਾ ਵਿੱਚ ਹੀ ਰਹਿੰਦੇ ਹਨ ਮੇਰੀ ਬੇਟੀ ਸੰਦੀਪ ਕੌਰ ਨੇ ਬੀਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਕਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕੀਤਾ ਅਤੇ ਮੇਰੀ ਬੇਟੀ ਸੰਦੀਪ ਕੌਰ 2017 ਵਿੱਚ ਕਨੇਡਾ ਗਈ ਅਤੇ ਉੱਥੇ ਜਾ ਕੇ ਉਸ ਨੇ ਕਨੇਡਾ ਦੀ ਪੁਲਿਸ ਵਿੱਚ ਭਰਤੀ ਹੋਣ ਲਈ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਅਤੇ ਸਾਨੂੰ ਵੀ ਸਰਪ੍ਰਾਈਜ਼ ਦਿੱਤਾ।

ਉਨ੍ਹਾਂ ਕਿਹਾ ਕਿ ਮੈਂ ਕਨੇਡਾ ਜਾ ਕੇ ਆਪਣੀ ਪੁਲਿਸ ਦੀ ਵਰਦੀ ਵਿੱਚ ਆਪਣੀ ਬੇਟੀ ਨੂੰ ਉਸ ਦੀ ਕਨੇਡਾ ਪੁਲਿਸ ਦਾ ਨਿਯੁਕਤੀ ਪੱਤਰ ਦਿੱਤਾ ਜੋ ਕਿ ਮੇਰੇ ਅਤੇ ਮੇਰੇ ਪਰਿਵਾਰ ਲਈ ਪੂਰੀ ਮਾਣ ਵਾਲੀ ਗੱਲ ਹੈ ਅੱਜ ਕੱਲ ਜੋ ਮਾਂ ਪਿਓ ਕੁੜੀਆਂ ਅਤੇ ਮੁੰਡਿਆਂ ਵਿੱਚ ਫਰਕ ਰੱਖਦੇ ਹਨ ਉਹਨਾਂ ਲਈ ਮੇਰੀ ਬੇਟੀ ਇੱਕ ਮਿਸਾਲ ਹੈ ਅਤੇ ਮੈਂ ਉਹਨਾਂ ਮਾਪਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੁੜੀਆਂ ਵੀ ਤੁਹਾਡਾ ਨਾਂ ਰੌਸ਼ਨ ਕਰ ਸਕਦੀਆਂ ਹਨ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਪੜਾਓ।ਸੰਦੀਪ ਕੌਰ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਮੇਰੀ ਬੇਟੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਉਸਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਹਾ ਕਿ ਉਹ ਵੀ ਆਪਣੇ ਭੈਣ ਭਰਾ ਕੋਲ ਕਨੇਡਾ ਜਾ ਕੇ ਵਸਣਾ ਚਾਹੁੰਦੀ ਹੈ ਅਸੀਂ ਉਸ ਨੂੰ ਹੋਰ ਪੜ੍ਹਨ ਕਰਨ ਲਈ ਕਨੇਡਾ ਵਿਖੇ ਭੇਜ ਦਿੱਤਾ ਜਿੱਥੇ ਜਾ ਕੇ ਮੇਰੀ ਬੇਟੀ ਨੇ ਕਨੇਡਾ ਪੁਲਿਸ ਵਿੱਚ ਭਰਤੀ ਹੋਣ ਲਈ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਅਤੇ ਕਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਈ ਜਿਸ ਤੇ ਮੈਨੂੰ ਬਹੁਤ ਮਾਣ ਹੈ।DSP ਤਰਲੋਚਨ ਸਿੰਘ ਨੇ ਕਿਹਾ ਕਿ ਸਾਡੇ ਥਾਣੇ ਦੇ ਏਐਸਆਈ ਦਵਿੰਦਰ ਸਿੰਘ ਗਰਚੇ ਦੀ ਬੇਟੀ ਸੰਦੀਪ ਕੌਰ ਨੇ ਕਨੇਡਾ ਪੁਲਿਸ ਵਿੱਚ ਭਰਤੀ ਹੋ ਪੁਲਿਸ ਜਿਲਾ ਖੰਨਾ ਦਾ ਨਾਂ ਰੌਸ਼ਨ ਕੀਤਾ ਹੈ ਸਾਨੂੰ ਆਪਣੀ ਬੇਟੀ ਸੰਦੀਪ ਕੌਰ ਤੇ ਬਹੁਤ ਮਾਣ ਹੈ।