Russian President Vladimir Putin speaks during a news conference following the Shanghai Cooperation Organization (SCO) summit in Samarkand, Uzbekistan September 16, 2022. Sputnik/Sergey Bobylev/Pool via REUTERS ATTENTION EDITORS - THIS IMAGE WAS PROVIDED BY A THIRD PARTY.

ਵਲਾਦੀਮੀਰ ਪੁਤਿਨ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ। 15-17 ਮਾਰਚ ਨੂੰ ਹੋਈ ਵੋਟਿੰਗ ਵਿੱਚ ਪੁਤਿਨ ਨੂੰ 88% ਵੋਟਾਂ ਮਿਲੀਆਂ। ਉਸ ਦੇ ਵਿਰੋਧੀ ਨਿਕੋਲੇ ਖਾਰੀਤੋਨੋਵ ਨੂੰ 4% ਵੋਟਾਂ ਮਿਲੀਆਂ। ਵਲਾਦਿਸਲਾਵ ਦਾਵਾਨਕੋਵ ਅਤੇ ਲਿਓਨਿਡ ਸਲਟਸਕੀ ਤੀਜੇ ਅਤੇ ਚੌਥੇ ਸਥਾਨ ‘ਤੇ ਰਹੇ। ਨਤੀਜਿਆਂ ਦੇ ਐਲਾਨ ਤੋਂ ਬਾਅਦ ਪੁਤਿਨ ਨੇ ਕਿਹਾ- ਹੁਣ ਰੂਸ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਜਾਵੇਗਾ।

    ਪੁਤਿਨ ਨੇ ਰੂਸ-ਨਾਟੋ ਵਿਵਾਦ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ- ਜੇਕਰ ਅਮਰੀਕਾ ਦੀ ਅਗਵਾਈ ਵਾਲੀ ਫੌਜੀ ਸੰਸਥਾ ਨਾਟੋ ਅਤੇ ਰੂਸ ਆਹਮੋ-ਸਾਹਮਣੇ ਆ ਜਾਂਦੇ ਹਨ ਤਾਂ ਦੁਨੀਆ ਤੀਜੇ ਵਿਸ਼ਵ ਯੁੱਧ ਤੋਂ ਇਕ ਕਦਮ ਦੂਰ ਹੋ ਜਾਵੇਗੀ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਜਿਹਾ ਕੁਝ ਚਾਹੁੰਦਾ ਹੋਵੇਗਾ।ਪੁਤਿਨ ਸਾਲ 2000 ਵਿੱਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਸਨ। ਉਹ 2008 ਤੱਕ ਇਸ ਅਹੁਦੇ ‘ਤੇ ਰਹੇ। 2012 ਵਿੱਚ ਤਤਕਾਲੀ ਰਾਸ਼ਟਰਪਤੀ ਮੇਦਵੇਦੇਵ ਨੇ ਆਪਣੀ ਪਾਰਟੀ ਨੂੰ ਇੱਕ ਵਾਰ ਫਿਰ ਪੁਤਿਨ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕਰਨ ਲਈ ਕਿਹਾ। ਇਸ ਤੋਂ ਬਾਅਦ ਪੁਤਿਨ ਨੇ 2012 ਦੀਆਂ ਚੋਣਾਂ ਜਿੱਤੀਆਂ ਅਤੇ ਸੱਤਾ ‘ਚ ਵਾਪਸੀ ਕੀਤੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪ੍ਰਧਾਨ ਦੇ ਅਹੁਦੇ ‘ਤੇ ਕਾਬਜ਼ ਹਨ।