ਜਲੰਧਰ (ਵਿੱਕੀ ਸੂਰੀ) – ਜਲੰਧਰ ਦੇ ਬਸਤੀ ਸ਼ੇਖ ਇਲਾਕੇ ਚੁੰਗੀ ਦੇ ਲਾਗੇ ਇਕ ਕੈਮਿਸਟ ਦੀ ਦੁਕਾਨ ਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਤੇ ਉਕਤ ਦੁਕਾਨਦਾਰ ਨੂੰ ਆਪਣੇ ਨਾਲ ਲੇ ਗਏ ਤੇ ਪੁੱਛ ਗਿੱਛ ਜਾਰੀ ਹੈ। ਲਾਗੇ ਰਹਿੰਦੇ ਲੋਕਾਂ ਨੇ ਦਬੀ ਜੁਬਾਨ ਵਿੱਚ ਦਸਿਆ ਕਿ ਇਥੇ ਕਾਫੀ ਸਮੇਂ ਤੋਂ ਨਸ਼ੇ ਦਾ ਵਾਪਾਰ ਹੁੰਦਾ ਹੈ।