ਰਾਮ ਚਰਨ 27 ਮਾਰਚ ਨੂੰ ਆਪਣਾ 39ਵਾਂ ਜਨਮ ਦਿਨ ਮਨਾ ਰਹੇ ਹਨ। ਸਾਊਥ ਸੁਪਰਸਟਾਰ ਨੇ ਆਪਣੇ ਖਾਸ ਦਿਨ ਦੀ ਸ਼ੁਰੂਆਤ ਰਾਮ ਚਰਨ, ਪਤਨੀ ਉਪਾਸਨਾ ਤੇ ਬੇਟੀ ਦੇ ਨਾਲ ਤਿਰੂਪਤੀ ਬਾਲਾਜੀ ਦੇ ਦਰਸ਼ਨ ਨਾਲ ਕੀਤੇ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਆਪਣੇ ਪਸੰਦੀਦਾ ਸਟਾਰ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦੇ ਰਹੇ ਹਨ।

[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]
Allu Arjun ਤੋਂ ਲੈ ਕੇ ਕਿਆਰਾ ਅਡਵਾਨੀ ਤੱਕ ਸਿਤਾਰਿਆਂ ਨੇ ਰਾਮ ਚਰਨ ਨੂੰ ਉਨ੍ਹਾਂ ਦੇ ਖਾਸ ਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਹਾਲਾਂਕਿ ਇਸ ਦੌਰਾਨ ‘ਗੇਮ ਚੇਂਜਰ’ ਦੇ ਮੇਕਰਸ ਨੇ ਰਾਮ ਚਰਨ ਨੂੰ ਖਾਸ ਸਰਪ੍ਰਾਈਜ਼ ਦਿੱਤਾ ਹੈ।

ਜਨਮਦਿਨ ‘ਤੇ ਰਾਮ ਚਰਨ ਤੇ ਕਿਆਰਾ ਅਡਵਾਨੀ ਦੀ ਫਿਲਮ ‘ਗੇਮ ਚੇਂਜਰ’ ਦਾ ਪਹਿਲਾ ਗੀਤ ‘ਜਰਗੰਡੀ’ ਰਿਲੀਜ਼ ਹੋਇਆ, ਜਿਸ ਨੇ ਰਿਲੀਜ਼ ਹੁੰਦੇ ਹੀ ਯੂਟਿਊਬ ‘ਤੇ ਹਲਚਲ ਮਚਾ ਦਿੱਤੀ ਹੈ।

ਗੇਮ ਚੇਂਜਰ ਦੇ ਇਸ ਗੀਤ ਨੂੰ ਸੁਣ ਕੇ ਨਹੀਂ ਰੋਕ ਸਕੋਗੇ ਕਦਮ

ਰਾਮ ਚਰਨ ਤੇ ਕਿਆਰਾ ਅਡਵਾਨੀ ਆਪਣੀ ਫਿਲਮ ‘ਗੇਮ ਚੇਂਜਰ’ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹਨ। ਰਾਮ ਚਰਨ ਦੇ ਜਨਮਦਿਨ ‘ਤੇ ਤੇਲਗੂ ਸਿਆਸੀ ਡਰਾਮਾ ਫਿਲਮ ‘ਗੇਮ ਚੇਂਜਰ’ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਤੇਲਗੂ ਅਤੇ ਹਿੰਦੀ ਭਾਸ਼ਾਵਾਂ ‘ਚ ਰਿਲੀਜ਼ ਕੀਤਾ ਗਿਆ ਹੈ। ‘ਜਰਗੰਡੀ’ ਗੀਤ ‘ਚ ਕਿਆਰਾ ਅਡਵਾਨੀ ਅਤੇ ਰਾਮ ਚਰਨ ਦੀਆਂ ਡਾਂਸ ਮੂਵਜ਼ ਨੂੰ ਦੇਖ ਕੇ ਤੁਸੀਂ ਵੀ ਨੱਚਣ ਲਈ ਹੋ ਮਜ਼ਬੂਰ ਹੋ ਜਾਓਗੇ।

‘ਗੇਮ ਚੇਂਜਰ’ ਗੀਤ ਦਾ ਸੰਗੀਤ ਬਹੁਤ ਧਮਾਕੇਦਾਰ ਹੈ। ਗੀਤ ‘ਚ ਕਿਆਰਾ ਅਡਵਾਨੀ ਅਤੇ ਰਾਮ ਚਰਨ ਦੀ ਕੈਮਿਸਟਰੀ ਸਾਫ ਨਜ਼ਰ ਆ ਰਹੀ ਹੈ। ਗੀਤ ਦੇ ਬੋਲ ਕੁਮਾਰ ਦੁਆਰਾ ਲਿਖੇ ਗਏ ਹਨ ਅਤੇ ਗਾਇਕ ਦਲੇਰ ਮਹਿੰਦੀ ਅਤੇ ਸਾਹਿਤੀ ਚਗੰਤੀ ਨੇ ਸ਼ਾਨਦਾਰ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ।

ਯੂਟਿਊਬ ‘ਤੇ ਧੂਮ ਮਚਾ ਰਿਹੈ ਜਰਗੰਡੀ ਗੀਤ

ਰਾਮ ਚਰਨ ਅਤੇ ਕਿਆਰਾ ਅਡਵਾਨੀ ਦੇ ਨਵੇਂ ਗੀਤ ‘ਜਰਗੰਡੀ’ ਨੇ ਯੂਟਿਊਬ ‘ਤੇ ਆਉਂਦਿਆ ਹੀ ਹਲਚਲ ਮਚਾ ਦਿੱਤੀ ਹੈ। ਜਿੱਥੇ ਹਿੰਦੀ ‘ਚ ਇਸ ਗੀਤ ਨੂੰ ਕੁਝ ਹੀ ਘੰਟਿਆਂ ‘ਚ 50 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਉਥੇ ਹੀ ਤੇਲਗੂ ‘ਚ ਵੀ ਇਸ ਗੀਤ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਇਸ ਗੀਤ ਨੂੰ ਯੂਟਿਊਬ ‘ਤੇ ਰਿਲੀਜ਼ ਹੁੰਦੇ ਹੀ 10 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।ਕੁਮੈਂਟ ਬਾਕਸ ‘ਚ ਪ੍ਰਸ਼ੰਸਕ ਰਾਮ ਚਰਨ ਤੇ ਕਿਆਰਾ ਅਡਵਾਨੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਰਾਮ ਚਰਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ ‘ਗੇਮ ਚੇਂਜਰ’ 15 ਨਵੰਬਰ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।