ਨਵੀਂ ਦਿੱਲੀ : Realme P2 Pro 5G ਨੂੰ ਭਾਰਤ ‘ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ Realme P1 Pro ਦੇ Successor ਦੇ ਤੌਰ ‘ਤੇ ਲਿਆਂਦਾ ਗਿਆ ਹੈ। ਇਸ ‘ਚ ਕਈ ਨਵੇਂ ਫੀਚਰਜ਼ ਨੂੰ ਸ਼ਾਮਿਲ ਕੀਤਾ ਗਿਆ ਹੈ। ਗੇਮਿੰਗ Experience ਨੂੰ ਵਧਾਉਣ ਲਈ ਫੋਨ ‘ਚ GT ਮੋਡ ਫੀਚਰ ਦਿੱਤਾ ਗਿਆ ਹੈ। ਇਸ ਨੂੰ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰੱਖਣ ਲਈ IP65 ਦੀ ਰੇਟਿੰਗ ਦਿੱਤੀ ਗਈ ਹੈ। ਇਸ ਵਿੱਚ ਪਾਵਰ ਲਈ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਇੱਕ ਵੱਡੀ ਬੈਟਰੀ ਹੈ। ਇਸ ਨੂੰ ਤਿੰਨ ਸਟੋਰੇਜ ਵੇਰੀਐਂਟ ‘ਚ ਲਾਂਚ ਕੀਤਾ ਗਿਆ ਹੈ।

    Realme P2 Pro ਦੀ ਕੀਮਤ

    8GB 128GB ਸਟੋਰੇਜ ਵੇਰੀਐਂਟ ਨੂੰ 21,999 ਰੁਪਏ ਵਿੱਚ ਲਾਂਚ ਕੀਤਾ ਗਿਆ ਹੈ ਪਰ ਆਫਰ ਵਿੱਚ ਇਸਦੀ ਕੀਮਤ 19,999 ਰੁਪਏ ਹੈ। ਇਸ ਦਾ 12GB 256GB ਵੇਰੀਐਂਟ 24,999 ਰੁਪਏ ਵਿੱਚ ਆਉਂਦਾ ਹੈ। ਇਸ ਨੂੰ 21,999 ਰੁਪਏ ਦੇ ਆਫਰ ‘ਚ ਲਿਆ ਜਾ ਸਕਦਾ ਹੈ। ਇਸ ਦੇ ਟਾਪ 12GB 512GB ਵੇਰੀਐਂਟ ਨੂੰ 24,999 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। ਜਦਕਿ ਇਸ ਦੀ ਲਾਂਚ ਕੀਮਤ 27,999 ਰੁਪਏ ਹੈ।

    ਸੇਲ ਤੇ ਕਲਰ ਵੇਰੀਐਂਟ

    ਸੇਲ ਤੇ ਕਲਰ – ਸਮਾਰਟਫੋਨ ਦੀ ਪਹਿਲੀ ਸੇਲ 17 ਸਤੰਬਰ ਨੂੰ ਲਾਈਵ ਹੋਵੇਗੀ। ਇਸ ਨੂੰ ਫਲਿੱਪਕਾਰਟ, ਰੀਅਲਮੀ ਵੈੱਬਸਾਈਟ ਅਤੇ ਰੀਅਲਮੀ ਐਪ ਤੋਂ ਖਰੀਦਿਆ ਜਾ ਸਕਦਾ ਹੈ। ਸੇਲ ਸ਼ਾਮ 6 ਤੋਂ 8 ਵਜੇ ਤੱਕ ਲਾਈਵ ਹੋਵੇਗੀ। ਇਸ ਨੂੰ ਪੈਰਟ Green ਅਤੇ Eagle Grey ਕਲਰ ‘ਚ ਲਿਆਂਦਾ ਗਿਆ ਹੈ।

    Realme P2 Pro ਸਪੈਸੀਫਿਕੇਸ਼ਨਸ

    ਡਿਸਪਲੇ: ਫੋਨ ਵਿੱਚ 120Hz ਰਿਫਰੈਸ਼ ਰੇਟ, 2412×1080 ਪਿਕਸਲ ਰੈਜ਼ੋਲਿਊਸ਼ਨ, 1200nits ਉੱਚ ਚਮਕ ਦੇ ਨਾਲ 6.7-ਇੰਚ ਦੀ FHD ਕਰਵਡ Samsung AMOLED ਡਿਸਪਲੇ ਹੈ।

    ਪ੍ਰੋਸੈਸਰ: ਫੋਨ ਨੂੰ ਪਾਵਰ ਦੇਣ ਲਈ Qualcomm Snapdragon 7s Gen 2 ਚਿੱਪਸੈੱਟ ਅਤੇ ਗ੍ਰਾਫਿਕਸ ਲਈ Adreno 710 GPU ਹੈ। ਚਿੱਪਸੈੱਟ ਨੂੰ 8GB/128GB, 12GB/256GB, ਅਤੇ 12GB/512GB ਨਾਲ ਜੋੜਿਆ ਜਾਵੇਗਾ।

    ਕੈਮਰਾ: Realme P2 Pro ਵਿੱਚ ਇੱਕ 50MP LYT-600 ਪ੍ਰਾਇਮਰੀ ਕੈਮਰਾ ਤੇ ਇੱਕ 8MP ਅਲਟਰਾ-ਵਾਈਡ-ਐਂਗਲ ਲੈਂਸ ਹੈ। ਸੈਲਫੀ ਤੇ ਵੀਡੀਓ ਚੈਟ ਲਈ ਫਰੰਟ ‘ਤੇ 32MP ਸ਼ੂਟਰ ਹੈ।

    OS: ਹੈਂਡਸੈੱਟ ਐਂਡਰਾਇਡ ਅਧਾਰਤ Realme UI 5.0 ਕਸਟਮ ਸਕਿਨ ‘ਤੇ ਚੱਲਦਾ ਹੈ।

    ਕਨੈਕਟੀਵਿਟੀ: ਕਨੈਕਟੀਵਿਟੀ ਵਿਕਲਪਾਂ ਵਿੱਚ 5G, 4G LTE, ਬਲੂਟੁੱਥ 5.2, Wi-Fi 6, GPS, ਅਤੇ ਚਾਰਜਿੰਗ ਲਈ ਇੱਕ USB ਟਾਈਪ-ਸੀ ਪੋਰਟ ਸ਼ਾਮਲ ਹਨ।