ਲੁਧਿਆਣਾ ਵਿਚ NRI ਮਹਿਲਾ ਦੇ ਘਰ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਾ ਘਰ ਤੋਂ ਨਕਦੀ, ਸੋਨਾ, ਚਾਂਦੀ ਤੇ ਇਲੈਕਟ੍ਰਿਕ ਦਾ ਸਾਮਾਨ ਲੈ ਕੇ ਭੱਜ ਗਿਆ। ਫਿਲਹਾਲ ਥਾਣਾ ਸਲੇਮਟਾਬਰੀ ਦੀ ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੈ। ਅਮਰੀਕਾ ਤੋਂ ਘਰ ਦੇ ਸੀਸੀਟੀਵੀ ਵਿਚ ਚੋਰ ਨੂੰ ਘੁੰਮਦੇ ਦੇਖਿਆ। ਉਸੇ ਰਾਤ ਚੋਰੀ ਦੀ ਵਾਰਦਾਤ ਹੋ ਗਈ।

ਏਕਮਜੋਤ ਸਿੰਘ ਵਾਸੀ ਰਾਮ ਨਗਰ ਨੇ ਕਿਹਾ ਕਿ ਉਸ ਦੀ ਵੱਡੀ ਭੈਣ ਮਨਧੀਰ ਕੌਰ ਦਾ ਮਕਾਨ ਭੌਰਾ ਨੇਤਾ ਜੀ ਨਗਰ ਵਿਚ ਹੈ। ਪਿਛਲੇ 5 ਸਾਲ ਤੋਂ ਉਸ ਦੀ ਭੈਣ ਅਮਰੀਕਾ ਵਿਚ ਬੱਚਿਆਂ ਤੇ ਪਤੀ ਸਣੇ ਰਹਿ ਰਹੀ ਹੈ। ਉਸ ਦੇ ਮਕਾਨ ਦੀ ਦੇਖਭਾਲ ਉਹ ਕਰਦਾ ਹੈ। ਉਸ ਦੀ ਭੈਣ ਦਾ ਉਸ ਨੂੰ ਫੋਨ ਆਇਆ ਕਿ ਉਸ ਨੇ ਦੱਸਿਆ ਕਿ ਘਰ ਲੱਗੇ ਸੀਸੀਟੀਵੀ ਕੈਮਰੇ ਵਿਚ ਸ਼ੱਕੀ ਵਿਅਕਤੀ ਘੁੰਮਦਾ ਦੇਖਿਆ ਹੈ। ਉਸ ਵਿਅਕਤੀ ਨੇ ਰਾਤ ਦੇ ਸਮੇਂ ਘਰ ‘ਤੇ ਚੋਰੀ ਕੀਤੀ ਹੈ।
ਬਦਮਾਸ਼ ਛੱਤ ਜ਼ਰੀਏ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ। ਏਕਮਜੋਤ ਨੇ ਕਿਹਾ ਕਿ ਚੋਰ ਨੇ ਘਰ ਤੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਕੀਮਤੀ ਇਲੈਕਟ੍ਰਾਨਿਕ ਦਾ ਸਾਮਾਨ ਤੇ ਨਕਦੀ ਅਲਮਾਰੀ ਵਿਚ ਪਈ ਸੀ। ਉਸ ਨੂੰ ਉਸ ਨੇ ਚੋਰੀ ਕਰ ਲਿਆ। ਉਸ ਨੇ ਚੋਰੀ ਦੀ ਸੂਚਨਾ ਤੁਰੰਤ ਥਾਣਾ ਸਲੇਮਟਾਬਰੀ ਦੀ ਪੁਲਿਸ ਨੂੰ ਦਿੱਤੀ। ਸਬ-ਇੰਸਪੈਕਟਰ ਹਰਦੇਵ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਫਿਲਹਾਲ IPC ਦੀ ਦਧਾਰਾ 457, 380 ਤਹਿਤ ਅਣਪਛਾਤੇ ਵਿਅਕਤੀ ਉਤੇ ਮਾਮਲਾ ਦਰਜ ਕਰ ਦਿੱਤਾ ਹੈ।