ਟੀਮ ਇੰਡੀਆ ਇਸ ਸਮੇਂ ਬਾਰਡਰ-ਗਾਵਸਕਰ ਟਰਾਫੀ ਲਈ ਆਸਟ੍ਰੇਲੀਆ ਦੇ ਦੌਰੇ ‘ਤੇ ਹੈ। ਹਾਲਾਂਕਿ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਜੇ ਵੀ ਭਾਰਤ ‘ਚ ਮੌਜੂਦ ਹਨ। ਉਨ੍ਹਾਂ ਦੇ ਘਰ ਇੱਕ ਵਾਰ ਫਿਰ ਖੁਸ਼ੀਆਂ ਆਈਆਂ ਹਨ। ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਨੇ ਬੇਟੇ ਨੂੰ ਜਨਮ ਦਿੱਤਾ ਹੈ। ਰੋਹਿਤ ਇਸ ਕਾਰਨ ਅਜੇ ਤੱਕ ਆਸਟ੍ਰੇਲੀਆ ਨਹੀਂ ਗਏ ਹਨ।

ਰੋਹਿਤ ਸ਼ਰਮਾ ਅਤੇ ਰਿਤਿਕਾ ਸਜਦੇਹ ਦਾ ਇਹ ਦੂਜਾ ਬੱਚਾ ਹੈ। ਇਸ ਤੋਂ ਪਹਿਲਾਂ ਦੋਵਾਂ ਦੀ ਇੱਕ ਬੇਟੀ ਵੀ ਸੀ। ਜਿਸ ਦਾ ਨਾਮ ਸਮਾਇਰਾ ਹੈ। ਰੋਹਿਤ ਸ਼ਰਮਾ ਨੂੰ ਲੈ ਕੇ ਪਹਿਲਾਂ ਹੀ ਖਬਰਾਂ ਸਨ ਕਿ ਉਹ ਅਜੇ ਤੱਕ ਆਸਟ੍ਰੇਲੀਆ ਕਿਉਂ ਨਹੀਂ ਪਹੁੰਚੇ।
ਰੋਹਿਤ ਸ਼ਰਮਾ ਬਾਰੇ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਆਪਣੇ ਦੂਜੇ ਬੱਚੇ ਕਾਰਨ ਪਹਿਲਾ ਟੈਸਟ ਮੈਚ ਮਿਲ ਕਰ ਸਕਦੇ ਹਨ। ਹਾਲਾਂਕਿ ਆਸਟ੍ਰੇਲੀਆ ਦੇ ਪਰਥ ‘ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਤੋਂ ਲਗਭਗ 6 ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਅਜਿਹੇ ‘ਚ ਰੋਹਿਤ ਸ਼ਰਮਾ ਕੋਲ ਹੁਣ ਇਸ ਮੈਚ ਲਈ ਟੀਮ ਨਾਲ ਜੁੜਨ ਲਈ ਪੂਰਾ ਸਮਾਂ ਹੈ।
ਰੋਹਿਤ ਜਲਦੀ ਹੀ ਆਸਟ੍ਰੇਲੀਆ ਲਈ ਰਵਾਨਾ ਹੋ ਸਕਦੇ ਹਨ। ਟੀਮ ਇੰਡੀਆ ਦੇ ਕਪਤਾਨ ਹੋਣ ਤੋਂ ਇਲਾਵਾ ਰੋਹਿਤ ਸ਼ਰਮਾ ਕੋਲ ਆਸਟ੍ਰੇਲੀਆ ‘ਚ ਖੇਡਣ ਦਾ ਤਜਰਬਾ ਵੀ ਹੈ। ਰੋਹਿਤ ਸ਼ਰਮਾ ਸਲਾਮੀ ਬੱਲੇਬਾਜ਼ ਹਨ। ਅਜਿਹੇ ‘ਚ ਟੀਮ ਇੰਡੀਆ ਨੂੰ ਉਨ੍ਹਾਂ ਦੀ ਖਾਸ ਜ਼ਰੂਰਤ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਟੀਮ ਇੰਡੀਆ ਪਹਿਲੀ ਵਾਰ ਆਸਟ੍ਰੇਲੀਆ ‘ਚ ਟੈਸਟ ਸੀਰੀਜ਼ ਖੇਡ ਰਹੀ ਹੈ।