Skip to content
ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਸ਼ਨੀਵਾਰ ਨੂੰ ਇੱਥੇ ਬੋਰਡ ਦੇ ਸਾਲਾਨਾ ਸਮਾਗਮ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ‘ਲਾਈਫਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤ ਲਈ 664 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ 51 ਸਾਲਾ ਤੇਂਦੁਲਕਰ ਦੇ ਨਾਂ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਵੱਧ ਟੈਸਟ ਅਤੇ ਵਨਡੇ ਦੌੜਾਂ ਬਣਾਉਣ ਦਾ ਰਿਕਾਰਡ ਹੈ।
ਬੋਰਡ ਦੇ ਇੱਕ ਸੂਤਰ ਨੇ ਦੱਸਿਆ, “ਹਾਂ, ਉਸ ਨੂੰ ਸਾਲ 2024 ਲਈ ਸੀਕੇ ਨਾਇਡੂ ‘ਲਾਈਫ਼ਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।” ਤੇਂਦੁਲਕਰ ਦੇ 200 ਟੈਸਟ ਅਤੇ 463 ਇੱਕ ਰੋਜ਼ਾ ਮੈਚ ਕ੍ਰਿਕਟ ਇਤਿਹਾਸ ਵਿੱਚ ਕਿਸੇ ਵੀ ਖਿਡਾਰੀ ਦੁਆਰਾ ਸਭ ਤੋਂ ਵੱਧ ਹਨ। ਉਸ ਨੇ 15,921 ਟੈਸਟ ਦੌੜਾਂ ਬਣਾਈਆਂ ਅਤੇ ਇੱਕ ਰੋਜ਼ਾ ਮੈਚਾਂ ਵਿੱਚ 18,426 ਦੌੜਾਂ ਬਣਾਈਆਂ।
ਉਸ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਸਿਰਫ਼ ਇੱਕ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਹੈ। ਇਹ ਪੁਰਸਕਾਰ ਸਾਬਕਾ ਭਾਰਤੀ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਸਾਬਕਾ ਮਹਾਨ ਵਿਕਟਕੀਪਰ ਫਾਰੂਕ ਇੰਜੀਨੀਅਰ ਨੇ ਪ੍ਰਾਪਤ ਕੀਤਾ ਹੈ।
Post Views: 2,051
Related