ਸੂਤਰਾਂ ਦੇ ਹਵਾਲੇ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੋਲਕ ਦੀ ਗਿਣਤੀ ਦੌਰਾਨ ਖਜ਼ਾਨੇ ‘ਚੋਂ 40,000 ਰੁਪਏ ਦੀ ਚੋਰੀ ਕਰਦਾ ਮੁਲਾਜ਼ਮ ਕਾਬੂ ਕੀਤਾ ਗਿਆ ਹੈ।ਸੂਤਰਾਂ ਮੁਤਾਬਿਕ ਫੜਿਆ ਗਿਆ ਮੁਲਾਜ਼ਮ ਧਰਮ ਪ੍ਰਚਾਰ ਕਮੇਟੀ ਦੇ ਇੱਕ ਸੀਨੀਅਰ ਅਧਿਕਾਰੀ ਦਾ ਪੁੱਤਰ ਹੈ ਤੇ ਕਾਫੀ ਲੰਬੇ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਐਸਜੀਪੀਸੀ ‘ਚ ਆਪਣੀ ਡਿਊਟੀ ਕਰ ਰਿਹਾ ਸੀ। ਮੁਲਜ਼ਮ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ ਦੀ ਗਿਣਤੀ ਦੌਰਾਨ 40 ਹਜਾਰ ਰੁਪਏ ਲੁਕਾਏ ਸਨ ਜਿਸ ਨੂੰ ਟਾਸਕ ਫੋਰਸ ਦੇ ਇੰਸਪੈਕਟਰ ਨੇ ਤਲਾਸ਼ੀ ਦੌਰਾਨ ਬਰਾਮਦ ਕੀਤੇ ਹਨ।
