ਸ੍ਰੀ ਮੁਕਤਸਰ ਸਾਹਿਬ, 02 ਦਸੰਬਰ (ਵਿਪਨ ਕੁਮਾਰ ਮਿਤੱਲ) ਸ਼ਹਿਰ ਦੀ “ਜੈ ਸੀਆ ਰਾਮ ਪੈਦਲ ਯਾਤਰਾ ਸੰਘ” ਸਮੇਤ ਹੋਰਨਾਂ ਕਈ ਧਾਰਮਿਕ ਸੰਸਥਾਵਾਂ ਨਾਲ ਜੁੜੇ ਅਤੇ ਮਿਸ਼ਨ ਸਹਿਯੋਗੀ ਸਥਾਨਕ ਅਮਨ ਕਲੋਨੀ ਨਿਵਾਸੀ ਸਾਧੂ ਰਾਮ ਗਰਗ ਦੇ ਸਤਿਕਾਰਤ ਪਿਤਾ ਡਾ. ਰੂਪ ਲਾਲ ਗਰਗ (80) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਤਿੰਨ ਸ਼ਾਦੀ ਸ਼ੁਦਾ ਪੁੱਤਰ ਅਤੇ ਦੋ ਸ਼ਾਦੀ ਸ਼ੁਦਾ ਪੁਤਰੀਆਂ ਸਮੇਤ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਦਾ ਭਰਿਆ ਪੂਰਾ ਖੁਸ਼ਹਾਲ ਪਰਿਵਾਰ ਛੱਡ ਗਏ ਹਨ। ਸਵ: ਡਾ. ਰੂਪ ਲਾਲ ਗਰਗ ਦੀ ਮੌਤ ’ਤੇ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਿਪਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਨਿਰੰਜਣ ਸਿੰਘ ਰੱਖਰਾ, ਡਾ.ਸੁਰਿੰਦਰ ਗਿਰਧਰ, ਵਿਜੇ ਸਿਡਾਨਾ, ਰਜਿੰਦਰ ਖੁਰਾਣਾ, ਜਗਦੀਸ਼ ਚੰਦਰ ਧਵਾਲ, ਪ੍ਰਦੀਪ ਧੂੜੀਆ, ਡਾ. ਸੰਜੀਵ ਮਿੱਡਾ ਅਤੇ ਗੁਰਪਾਲ ਪਾਲੀ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਡਾ. ਰੂਪ ਲਾਲ ਗਰਗ ਨਮਿਤ ਅੰਤਿਮ ਅਰਦਸਾਤ ਅਤੇ ਗ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਆਉਂਦੀ 03 ਦਸੰਬਰ ਐਤਵਾਰ ਨੂੰ ਸਥਾਨਕ ਜਲਾਲਾਬਾਦ ਰੋਡ ਸਥਿਤ ਸ਼ਿਵ ਸ਼ਕਤੀ ਹਾਲ ਵਿਖੇ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਪਵੇਗਾ।