21 ਦਸੰਬਰ 2024 ਨੂੰ ਨਗਰ ਨਿਗਮ ਚੋਣਾਂ ਦੇ ਨਤੀਜੇ ਆਏ ਤਾਂ ਗੱਲ ਵਾਰਡ ਨੰਬਰ 50 ਦੀ ਕਰੀਏ ਤਾਂ ਇਸ ਸੀਟ ਤੋਂ ਸਰਦਾਰ ਮਨਜੀਤ ਸਿੰਘ ਟੀਟੂ BJP ਉਮੀਦਵਾਰ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਜਿੱਥੇ ਕਿ ਸਾਰੇ ਕੈਂਡੀਡੇਟਾਂ ਨੇ ਆਪਣਾ ਜਿੱਤ ਦੀ ਖੁਸ਼ੀ ਨੂੰ ਢੋਲ ਵਾਜਿਆਂ ਦੇ ਨਾਲ ਮਨਾਇਆ। ਉੱਥੇ ਹੀ ਵਾਰਡ ਨੰਬਰ 50 ਦੇ ਭਾਜਪਾ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਨੇ ਉਸੇ ਵੇਲੇ ਇਹ ਐਲਾਨ ਕੀਤਾ ਕਿ ਜਿੱਤ ਦੀ ਖੁਸ਼ੀ ਸ਼ਹੀਦੀ ਦਿਹਾੜਿਆਂ ਤੋਂ ਬਾਅਦ ਮਨਾਈ ਜਾਏਗੀ ਇਸ ਕਾਰਨ ਕੋਈ ਵੀ ਢੋਲ ਨਹੀਂ ਵਜਾਇਆ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਮਨਜੀਤ ਸਿੰਘ ਟੀਟੂ ਨੇ ਆਖਿਆ ਕਿ ਇਹ ਜਿੱਤ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਜਿੱਤ ਅਤੇ ਮੈਂ ਆਪਣੇ ਵੋਟਰਾਂ ਸਪੋਰਟਰਾਂ ਦਾ ਦੇਣ ਨਹੀਂ ਦੇ ਸਕਦਾ ।

    ਜਿਨਾਂ ਨੇ ਦਿਨ ਰਾਤ ਮੇਰੀ ਚੋਣ ਨੂੰ ਆਪਣੀ ਚੋਣ ਮੁਹਿੰਮ ਬਣਾ ਕੇ ਮੇਰਾ ਸਾਥ ਦਿੱਤਾ। ਜੋ ਮੈਂ ਪਾਰਟੀ ਨਾਲ ਵਾਧਾ ਕਿੱਤਾ ਸੀ ਉਹ ਵਾਅਦਾ ਮੇਰੇ ਵੱਲੋਂ ਪੂਰਾ ਕੀਤਾ ਗਿਆ ਅਤੇ ਹੁਣ ਮੈਂ ਵਾਰਡ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਕਿ ਉਹਨਾਂ ਦਾ ਕੋਈ ਵੀ ਕੰਮ ਹੋਣ ਵਾਲਾ ਬਾਕੀ ਨਹੀਂ ਰਹੇਗਾ ਅਤੇ ਮੈਂ ਵਾਰਡ ਨੂੰ ਮੋਡਰਨ ਬਣਾ ਦਵਾਂਗਾ | ਵਾਰਡ ਨੰਬਰ 50 ਵਿੱਚ ਹਰੇਕ ਵਿਅਕਤੀ ਦੇ ਚਿਹਰੇ ਤੇ ਮਨਜੀਤ ਸਿੰਘ ਟੀਟੂ ਦੀ ਜਿੱਤ ਦੀ ਖੁਸ਼ੀ ਦੀ ਲਹਿਰ ਦੌੜ ਰਹੀ ਸੀ