Skip to content
ਫ਼ਿਰੋਜ਼ਪੁਰ, ( ਜਤਿੰਦਰ ਪਿੰਕਲ ) -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਲੰਘੇ ਦਿਨੀ ਫਤਿਹਗੜ੍ਹ ਸਾਹਿਬ ਵਿਚ ਹੋਏ ਇਕ ਸਮਾਗਮ ਦੌਰਾਨ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਪੰਜਾਬ ਪ੍ਰਧਾਨ ਸਰਦਾਰ ਤਜਿੰਦਰ ਸਿੰਘ ਦਿਉਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੂਥ ਵਿੰਗ ਪੰਜਾਬ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਸਰਦਾਰ ਜਗਜੀਤ ਸਿੰਘ ਸ਼ੂਸ਼ਕ ਨੂੰ ਤਾਲਮੇਲ ਸਕੱਤਰ ਵੱਜੋਂ ਨਿਯੁਕਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਦਿਓਲ ਨੇ ਕਿਹਾ ਕੇ ਸਰਦਾਰ ਜਗਜੀਤ ਸਿੰਘ ਸ਼ੂਸ਼ਕ ਜੋ ਕੇ ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਬਹੁਤ ਮੇਹਨਤੀ ਅਤੇ ਕਾਬਿਲ ਨੌਜਵਾਨ ਆਗੂ ਨੇ ਜੋ ਕੇ ਪਿਛਲੇ ਲੰਮੇ ਸਮੇ ਤੋਂ ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਸਥਿਤ ਪਾਰਟੀ ਦਫਤਰ ਵਿਚ ਦਫਤਰ ਸਕੱਤਰ ਵੀ ਨੇ ਓਹਨਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਓਹਨਾ ਨੂੰ ਪੰਜਾਬ ਯੂਥ ਵਿੰਗ ਵਿਚ ਸੇਵਾ ਲਈ ਚੁਣਿਆ ਗਿਆ ਹੈ ਉਹ ਜ਼ਿਲ੍ਹੇ ਵਿਚਲੀਆਂ ਸੇਵਾਵਾਂ ਨੂੰ ਵੀ ਪਹਿਲਾ ਦੀ ਤਰਾਂ ਨਿਰਵਿਘਨ ਨਿਭਾਉਂਦੇ ਰਹਿਣਗੇ ਇਸ ਮੌਕੇ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਓਹਨਾ ਨੂੰ ਨਿਯੁਕਤੀ ਪੱਤਰ ਨਾਲ ਨਿਵਾਜ਼ਿਆ
ਇਸ ਮੌਕੇ ਸਰਦਾਰ ਜਗਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਲਈ ਦਿਨ-ਰਾਤ ਇਕ ਕਰਕੇ ਕੰਮ ਕਰਨਗੇ ਅਤੇ ਯੂਥ ਵਿੰਗ ਪੰਜਾਬ ਇਕਾਈ ਵਿਚ ਆਪਣਾ ਬਣਦਾ ਯੋਗਦਾਨ ਪੌਣਗੇ ਇਸ ਮੌਕੇ ਹਰਪਾਲ ਸਿੰਘ ਬਲੇਅਰ,ਅਮ੍ਰਿਤਪਾਲ ਸਿੰਘ ਛੰਦੜਾਂ,ਹਰਜਿੰਦਰ ਸਿੰਘ ਜੱਖੂ,ਗੋਵਿੰਦ ਸਿੰਘ ਸੰਧੂ,ਬੀਬੀ ਅੰਮ੍ਰਿਤ ਕੌਰ ਖਾਲਸਾ ਮਲੋਆ(ਸਪੁੱਤਰੀ ਭਾਈ ਬੇਅੰਤ ਸਿੰਘ),ਤਜਿੰਦਰ ਸਿੰਘ ਦਿਉਲ ਪ੍ਰਧਾਨ ਯੂਥ ਵਿੰਗ ਪੰਜਾਬ, ਜਤਿੰਦਰ ਸਿੰਘ ਥਿੰਦ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ ਆਦਿ ਆਗੂ ਮੌਜੂਦ ਸਨ।
Post Views: 2,071
Related