ਜਲੰਧਰ (ਵਿੱਕੀ ਸੂਰੀ):-  ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਵੱਲੋਂ 21ਵਾਂ ਸਲਾਨਾ ਜਾਗਰਣ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੁਰਨੀ ਵਿਖੇ ਅੱਜ ਸ਼ਨੀਵਾਰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਜਿਸਦਾ ਪੂਰਾ ਇੰਤਜਾਮ ਸੇਵਾ ਸੋਸਾਇਟੀ ਦੇ ਸਮੂਹ ਮੈਂਬਰਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਪਿਛਲੇ 21 ਸਾਲਾਂ ਤੋਂ ਜਾਗਰਣ ਕਰਵਾ ਰਹੇ ਨੇ ਇਹ ਸੇਵਾ ਸੋਸਾਇਟੀ ਦੇ ਅਹੁਦੇਦਾਰ ਸਾਬਕਾ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ,ਇੰਦਰਜੀਤ ਸਿੰਘ ਬੱਬਰ,ਚੀਫ ਐਡੀਟਰ ਸ.ਅਮਰਪ੍ਰੀਤ ਸਿੰਘ ਰਿੰਕੂ, ਪ੍ਰਧਾਨ ਵਰਿੰਦਰ ਕੁਮਾਰ ਰਿੰਪਾ ,ਜੀਵਨ ਜੋਤੀ ਟੰਡਨ, ਨਰਿੰਦਰ ਕੁਮਾਰ ਨੰਦਾ ,ਗਗਨਦੀਪ ਸਿੰਘ ਗੋਰੀ, ਗੌਤਮ ਲਾਲੀ, ਗੁਰਸ਼ਰਨ ਸਿੰਘ ਸ਼ਨੂ ,ਨੀਰਜ ਮੱਕੜ, ਕਰਨ ਕਪੂਰ,ਸੰਨੀ ਧੰਜਲ, ਰਜਤ ਧੰਜਲ, ਦਵਿੰਦਰ ਸਿੰਘ ਅਲੱਗ, ਪੁਨੀਤ, ਸੰਜੂ ਅਬਰੋਲ ,ਬਬਲੂ ਘੋੜੀ ਵਾਲੇ, ਲਾਡੀ ,ਸੋਨੂ ਬਾਬਾ ,ਦੀਪਕ ,ਮਾਤਾ ਰਾਣੀ ਦੀ ਕਿਰਪਾ ਸਦਕਾ ਜਾਗਰਨ ਨੂੰ ਸੰਪੂਰਨ ਕਰਦੇ ਨੇ ਇਸ ਵਾਰ ਇਹ ਕਾਫਲਾ ਸਾਰੇ ਬਜ਼ੁਰਗਵਨ ਅਤੇ ਸਾਰੇ ਰਾਜਨੀਤੀਕ,ਧਾਰਮਿਕ ਤੇ ਸਮਾਜਿਕ ਲੀਡਰ ਸਾਹਿਬਾਨ ਪਹੁੰਚਣਗੇ ਸਭ ਤੋਂ ਪਹਿਲਾਂ ਵੈਲਕਮ ਪੰਜਾਬ ਦੇ ਦਫਤਰ ਵਿੱਚ ਪੰਡਿਤ ਅਸ਼ਵਨੀ ਡੋਗਰਾ ਵੱਲੋਂ ਪੂਜਾ ਆਰੰਭ ਕੀਤੀ ਗਈ । ਫਿਰ ਲੰਗਰ ਦਾ ਆਯੋਜਨ ਕੀਤਾ ਗਿਆ।

    ਤੁਰਨ ਲੱਗੇ ਹਰ ਇੱਕ ਭਗਤ ਨੂੰ ਪਾਣੀ ਦੀ ਇੱਕ ਬੋਤਲ ਦਿੱਤੀ ਗਈ। ਰਸਤੇ ਵਿੱਚ ਤਲਵਾੜੇ ਕਾਲੀ ਮਾਤਾ ਦੇ ਮੰਦਰ ਸੰਸਥਾ ਵੱਲੋਂ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਫਿਰ ਉੱਥੇ ਪਹੁੰਚ ਕੇ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ । ਸੰਗਤ ਵਾਸਤੇ ਸਰਾਵਾਂ ਬੁੱਕ ਕੀਤੀਆਂ ਗਈਆਂ ਨੇ ਰਹਿਣ ਦੇ ਖਾਣ ਪੀਣ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਇਹ ਸਾਰਾ ਇੰਤਜ਼ਾਮ ਸੰਸਥਾ ਦੇ ਅਹੁਦੇਦਾਰ ਨੇ ਯੋਗਦਾਨ ਪਾ ਕੇ ਜਿਸ ਦੀ ਸੰਗਤਾਂ ਦਾ ਬਸਤੀ ਸ਼ੇਖ ਦੀ ਸੰਗਤ ਤੇ ਧਾਰਮਿਕ ਸਥਾਨ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨਾਂ ਨੇ ਬਹੁਤ ਵੱਡੀ ਪੱਧਰ ਤੇ ਮਾਇਆ ਭੇਟ ਕੀਤੀ ਇਹ ਕੰਮ ਕਰਨ ਵਾਸਤੇ ਸਾਰੇ ਸੰਘਰਸ਼ਸ਼ੀਲ ਨੇ। ਸੰਗਤਾਂ ਵਿੱਚ ਬੜਾ ਉਤਸਾਹ ਹੈ ਸਾਰੀ ਸੰਗਤ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਬੜੇ ਖੁਸ਼ ਹਨ ਸਾਰੀ ਸੰਗਤ ਅਰਦਾਸ ਕਰ ਰਹੀ ਹੈ ਕਿ ਮਾਤਾ ਰਾਣੀ ਛਿਨਸਤੀਕਾ ਸੇਵਾ ਸੋਸਾਇਟੀ ਨੂੰ ਇਸੇ ਤਰ੍ਹਾਂ ਬਲ ਬਖਸ਼ੇ ਇਹ ਸੁਸਾਇਟੀ ਹਰ ਸਾਲ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਰਹਿਣ।