ਫਿਰੋਜ਼ਪੁਰ( ਜਤਿੰਦਰ ਪਿੰਕਲ ) ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਚ ਪਿਛਲੇ ਲੰਮੇ ਸਮੇਂ ਤੋਂ ਇੰਜੀਨੀਅਰਿੰਗ ਕਾਲਜ ਟੀਚਰ ਐਸੋਸੀਏਸ਼ਨ ਦੀ ਅਗਵਾਈ ਵਿੱਚ ਪ੍ਰੋਫੈਸਰਾਂ ਦੀ ਹੜਤਾਲ ਚੱਲ ਰਹੀ ਹੈ । ਜਿਸ ਦੀ ਹਮਾਇਤ ਕਰਨ ਪਹੁੰਚੇ ਆੱਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਪ੍ਰਧਾਨ ਰਮਨ ਧਰਮੂ ਵਾਲਾ, ਜ਼ਿਲਾਂ ਫਾਜ਼ਿਲਕਾ ਸਕੱਤਰ ਸਟਾਲਿਨ ਲਮੋਚੜ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਲੰਮੇ ਸਮੇਂ ਤੋਂ ਪ੍ਰੋਫੈਸਰਾਂ ਦੀ ਹੜਤਾਲ ਚੱਲ ਰਹੀ ਹੈ। ਜਿਸ ਦਾ ਕਾਰਨ ਆਮ ਆਦਮੀ ਪਾਰਟੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬਣੀ ਪੰਜਾਬ ਸਰਕਾਰ ਯੂਨੀਵਰਸਿਟੀ ਦੀ ਬਣਦੀ 30 ਕਰੋੜ ਗਰਾਂਟ ਵਿੱਚੋਂ 15 ਕਰੋੜ ਦੇ ਰਹੀ ਹੈ ਜਿਸ ਕਾਰਨ ਪ੍ਰੋਫੈਸਰਾਂ ਦੀਆਂ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਵਾਂ ਰੁਕੀਆਂ ਹੋਈਆਂ ਹਨ । ਇਸ ਤਰ੍ਹਾਂ ਪ੍ਰੋਫੈਸਰਾਂ ਦਾ ਹੜਤਾਲ ਤੇ ਬੈਠੇ ਰਹਿਣਾ ਵਿਦਿਆਰਥੀਆਂ ਦੀ ਪੜ੍ਹਾਈ ਤੇ ਅਸਰ ਪੈ ਰਿਹਾ ਹੈ ਅਤੇ ਪ੍ਰੋਫੈਸਰਾਂ ਨੂੰ ਵੀ ਨਿੱਜੀ ਤੌਰ ਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਨਵਾਂ ਪੇ ਸਕੇਲ ਲਾਗੂ ਕੀਤਾ ਜਾਵੇ । ਤਾਂ ਜੋ ਭਵਿੱਖ ਵਿੱਚ ਪ੍ਰੋਫੈਸਰ ਹੜਤਾਲਾਂ ਤੇ ਨਾ ਬੈਠਣ ਵਿਦਿਆਰਥੀਆਂ ਦੀ ਐਜੂਕੇਸ਼ਨ ਵੱਲ ਧਿਆਨ ਦੇ ਸਕਣ ਆਗੂਆਂ ਨੇ ਕਿਹਾ ਕਿ ਜੇਕਰ ਇਨਾ ਮੰਗਾਂ ਵੱਲ ਸਰਕਾਰ ਨੇ ਤੁਰੰਤ ਹੱਲ ਨਹੀਂ ਕੀਤਾ ਤਾਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਡੇ ਪੱਧਰ ਤੇ ਇਸ ਪ੍ਰਦਰਸ਼ਨ ਵਿੱਚ ਕੁੱਦੇਗੀ ।

ਇਸ ਹੜਤਾਲ ਦੀ ਅਗਵਾਈ ਕਰ ਰਹੇ ਇੰਜੀਨੀਅਰਿੰਗ ਕਾਲਜ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦੁਪਿਦਰ ਦੀਪ ਸਿੰਘ, ਡਾ. ਸੰਨੀ ਬਹਿਲ ਸਕੱਤਰ, ਦਵਿੰਦਰ ਮੌਂਗਾ, ਮੀਤ ਪ੍ਰਧਾਨ ਡਾ. ਤੇਜ ਪਾਲ ਸਿੰਘ, ਮਦਨ ਉਨਿਆਲ, ਗੁਰਪ੍ਰੀਤ ਸਿੰਘ ਆਦਿ ਪ੍ਰੋਫੈਸਰਾਂ ਦੀ ਅਗਵਾਈ ਵਿੱਚ ਚੱਲ ਰਿਹਾ ਹੈ