ਏਅਰ ਇੰਡੀਆ ਫਲਾਈਟ ਵਿਚ ਇਕ ਯਾਤਰੀ ਦੇ ਖਾਣੇ ਵਿਚ ਮੈਟਲ ਬਲੇਡ ਮਿਲਿਆ ਹੈ। ਯਾਤਰੀ ਨੇ ਇਸ ਨੂੰ ਖਤਰਨਾਕ ਦੱਸਿਆ ਹੈ ਨਾਲ ਹੀ ਇਸ ਲਈ ਏਅਰਲਾਈਨ ਕੰਪਨੀ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਵਾਜ਼ ਚੁੱਕੀ ਹੈ।

    ਹੁਣੇ ਜਿਹੇ ਏਅਰ ਇੰਡੀਆ ਦੀ ਇਕ ਫਲਾਈਟ AI175 ਬੇਂਗਲੁਰੂ ਤੋਂ ਸੇਨ ਫਰਾਂਸਿਸਕੋ ਲਈ ਉਡਾਣ ਭਰਤੀ ਹੈ। ਵਿਚ ਸਫਰ, ਮੈਥਿਯੁਰੇਸ ਪਾਲ ਨਾਂ ਦੇ ਇਕ ਯਾਤਰੀ ਜੋ ਪੇਸ਼ੇ ਤੋਂ ਪੱਤਰਕਾਰ ਸੀ, ਉਸ ਨੂੰ ਕੈਟਰਿੰਗ ਦੁਆਰਾ ਅੰਜੀਰ ਚਾਟ ਡਿਸ਼ ਪਰੋਸੀ ਜਾਂਦੀ ਹੈ ਜਿਸ ਨੂੰ ਉਹ ਖਾਧਾ ਹੈ ਪਰ ਖਾਣਾ ਚਬਾਉਂਦੇ ਹੋਏ ਉਸ ਨੂੰ ਮੂੰਹ ਅੰਦਰ ਕੁਝ ਨੁਕੀਲਾ ਜਿਹਾ ਮਹਿਸੂਸ ਹੁੰਦਾ ਹੈ। ਜਦੋਂ ਉਹ ਖਾਣੇ ਨੂੰ ਬਾਹਰ ਕੱਢਦਾ ਹੈ ਤਾਂ ਹੈਰਾਨ ਹੋ ਜਾਂਦਾ ਹੈ।ਖਾਣੇ ਵਿਚੋਂ ਤਿੱਖੀ ਬਲੇਡ ਨਿਕਲੀ। ਉਸ ਨੇ ਕੈਟਰਿੰਗ ਸਰਵਿਰ ਤੋਂ ਇਸ ਦੀ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਇਸ ਲਈ ਸਿਰਫ ਮਾਫੀ ਮੰਗੀ ਤੇ ਦੂਜਾ ਕਟੋਰਾ ਲੈ ਕੇ ਖਾਣਾ ਪਰੋਸ ਦਿੱਤਾ। ਪਾਲ ਨੇ ਐਕਸ ਪੋਸਟ ਵਿਚ ਅੱਗੇ ਦੱਸਿਆ ਕਿ ਫਲਾਈਟ ਵਿਚ ਬਲੇਡ ਦਾ ਹੋਣਾ ਖਤਰਨਾਕ ਹੈ। ਇਸ ਨਾਲ ਉਸ ਦੀ ਜੀਭ ਵੀ ਕੱਟ ਸਕਦੀ ਸੀ। ਨਾ ਸਿਰਫ ਇੰਨਾ ਸਗੋਂ ਪਾਲ ਨੇ ਇਹ ਵੀ ਦੋਸ਼ ਲਗਾਿਆ ਕਿ ਘਟਨਾ ਦੇ ਕੁਝ ਦਿਨ ਬਾਅਦ ਏਅਰ ਇੰਡੀਆ ਵੱਲੋਂ ਉਨ੍ਹਾਂ ਨੂੰ ਇਕ ਪੱਤਰ ਮਿਲਿਆ ਜਿਸ ਵਿਚ ਮੁਆਵਜ਼ੇ ਵਜੋਂ ਦੁਨੀਆ ਵਿਚ ਕਿਤੇ ਵੀ ਮੁਫਤ ਬਿਜ਼ਨੈੱਸ ਕਲਾਸ ਯਾਤਰਾ ਦੀ ਪੇਸ਼ਕਸ਼ ਕੀਤੀ ਗਈ ਸੀ ਹਾਲਾਂਕਿ ਪਾਲ ਨੇ ਇਸ ਨੂੰ ਰਿਸ਼ਵਤ ਕਰਾਰ ਦਿੰਦੇ ਹੋਏ ਠੁਕਾਰ ਦਿੱਤਾ ਸੀ