ਨੌਜਵਾਨ ਵਰਗ ਨੂੰ ਅਕਾਲੀ ਦਲ ਦੀਆਂ ਨੀਤੀਆਂ ਤੇ ਚੱਲਣ ਦੀ ਅਪੀਲ – ਮੰਨਣ

    ਜਲੰਧਰ 05 ਜਨਵਰੀ (ਵਿੱਕੀ ਸੂਰੀ) : ਪੰਜਾਬ ਦੀ ਜਨਤਾ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਉਮੀਦਾਂ ਹਨ ਜਿਸ ਨੇ ਜਦੋਂ ਵੀ ਪੰਜਾਬ ‘ਚ ਰਾਜ ਕੀਤਾ ਤਾਂ ਜਨਤਾ ਤੇ ਪੰਜਾਬ ਦਾ ਸਰਬ ਪੱਖੀ ਵਿਕਾਸ ਉਨੱਤੀ, ਤਰੱਕੀ, ਖੁਸ਼ਹਾਲੀ ਤੇ ਅਮਨ ਸ਼ਾਂਤੀ ਲਈ ਸਾਰਗਰ ਕੰਮ ਕਰਕੇ ਪੰਜਾਬ ਦੀ ਜਨਤਾ ਨਾਲ ਇਨਸਾਫ ਕੀਤਾ ਹੈ। ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਕੁਲਵੰਤ ਸਿੰਘ ਮੰਨਣ ਦੇ ਦਿਸ਼ਾ ਨਿਰਦੇਸ਼ਾਂ ਤੇ ਰਖਾਈ ਸਰਕਲ ਪ੍ਰਧਾਨ ਸਤਿੰਦਰ ਸਿੰਘ ਪੀਤਾ ਵੱਲੋਂ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਰਿਜ਼ਰਵਰ ਡਾ. ਸੁਖਵਿੰਦਰ ਸਿੰਘ ਸੁੱਖੀ ਵਿਧਾਇਕ ਬੰਗਾ ਨੇ ਕਹੇ।ਉਹਨਾਂ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਪੰਜਾਬ ਪ੍ਰਤੀ ਉਸਾਰੂ ਸੋਚ ਤੇ ਚਾਨਣ ਪਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਕਿਹਾ।ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਨੌਜਵਾਨਾਂ ਨੂੰ ਕਮਰ ਕੱਸੇ ਕੱਸ ਲੈਣ ਲਈ ਅਪੀਲ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਜਨਤਾ ਦੀ ਕਸਵੱਟੀ ਤੇ ਪੂਰਾ ਉਤਰ ਸਕਦੀ ਹੈ ਜਿਸ ਨੇ ਸ਼ਹਿਰੀ ਸਹੂਲਤਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਬਰਾਬਰ ਵਿਕਾਸ ਕਾਰਜ ਕਰਵਾ ਕੇ ਜਨਤਾ ਨਾਲ ਇਨਸਾਫ ਕੀਤਾ ਹੈ।ਸ. ਮੰਨਣ ਨੇ ਹਲਕੇ ਦੀ ਜਨਤਾ ਦੀ ਮੰਗ ਤੇ ਸਤਿੰਦਰ ਸਿੰਘ ਪੀਤਾ ਨੂੰ ਆਉਣ ਵਾਲੀ ਨਗਰ ਨਿਗਮ ਚੋਣ ਲੜਨ ਲਈ ਤਿਆਰ ਬਰ ਤਿਆਰ ਰਹਿਣ ਦਾ ਥਾਪੜਾ ਦੇ ਕੇ ਉਤਸਾਹਿਤ ਕੀਤਾ।ਪ੍ਰੀਤ ਨਗਰ ਦੀ ਜਨਤਾ ਸਤਿੰਦਰ ਸਿੰਘ ਪੀਤਾ ਨੂੰ ਉਮੀਦਵਾਰ ਬਣਾਉਣ ਲਈ ਤੱਤਪਰ ਹੈ। ਸਟੇਜ ਸਕੱਤਰ ਦੀ ਸੇਵਾ ਕਰਦਿਆ ਮੀਤ ਪ੍ਰਧਾਨ ਪੰਜਾਬ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਨਤਾ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਰਾਜ ਭਾਗ ਕਰਦਾ ਦੇਖਣ ਲਈ ਉਤਾਵਲੀ ਹੈ।ਸਰਕਲ ਪ੍ਰਧਾਨ ਸਤਿੰਦਰ ਸਿੰਘ ਪੀਤਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਨੌਜਵਾਨਾਂ ਨੂੰ ਯੂਥ ਦੀ ਭਰਤੀ ਲਈ ਮੈਂਬਰ ਬਣਨ ਲਈ ਕਿਹਾ।ਇਸ ਮੌਕੇ ਰਣਜੀਤ ਸਿੰਘ ਰਾਣਾ ਮੀਤ ਪ੍ਰਧਾਨ, ਨਾਮਧਾਰੀ ਸੰਸਥਾ ਜਲੰਧਰ ਦੇ ਪ੍ਰਧਾਨ ਨਰੈਣ ਸਿੰਘ, ਸੂਬਾ ਜੋਗਿੰਦਰ ਸਿੰਘ, ਅਜੀਤ ਸਿੰਘ, ਪਲਵਿੰਦਰ ਸਿੰਘ ਬੱਬਲੂ, ਸਤਨਾਮ ਸਿੰਘ ਲੱਕੀ, ਕਰਨਵੀਰ ਸਿੰਘ ਸਾਬ, ਜੀ.ਐਸ ਕਾਲਾ, ਮਨਦੀਪ ਸਿੰਘ, ਸੰਦੀਪ ਸਿੰਘ ਫੁੱਲ, ਕਸ਼ਮੀਰ ਸਿੰਘ, ਦੀਦਾਰਦੀਪ ਸਿੰਘ, ਸੁਖਦੇਵ ਸਿੰਘ, ਇੰਦਰਜੀਤ ਸਿੰਘ ਇੰਦੀ, ਜਸਪ੍ਰੀਤ ਸਿੰਘ, ਠੇਕੇਦਾਰ ਰਘਵੀਰ ਸਿੰਘ, ਗੁਰਦੇਵ ਸਿੰਘ, ਗੁਰਦੀਪ ਸਿੰਘ, ਹਰਸ਼ਾ ਸਿੰਘ, ਸੰਤਾ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਪ੍ਰਭਜੋਤ ਸਿੰਘ ਆਦਿ ਸ਼ਾਮਿਲ ਸਨ