ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਦੀ ਹਦੂਦ ਅੰਦਰ ਰੀਲਜ਼ ਬਣਾਉਣ ਜਾਂ ਫ਼ੋਟੋਆਂ ਖਿੱਚਣ ’ਤੇ ਪਾਬੰਦੀ ਲਗਾ ਦਿਤੀ ਹੈ। ਇਹ ਪਾਬੰਦੀ ਅੱਜ ਤੋਂ ਲਾਗੂ ਹੋ ਗਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਪਲੇਟਫ਼ਾਰਮਾਂ ਵਲੋਂ ਪਵਿੱਤਰ ਸਥਾਨ ਨੂੰ ਪਿਕਨਿਕ ਸਪਾਟ ਜਾਂ ਸੈਲਫ਼ੀ ਪੁਆਇੰਟ ਵਜੋਂ ਵਰਤਿਆ ਜਾਂਦਾ ਹੈ।

    ਕਈ ਵਾਰ ਸੋਸ਼ਲ ਮੀਡੀਆ ’ਤੇ ਅਜਿਹੀਆਂ ਰੀਲਾਂ ਦੇਖਣ ਨੂੰ ਮਿਲਦੀਆਂ ਹਨ ਜੋ ਦਰੁਸਤ ਨਹੀਂ ਹੁੰਦੀਆਂ। ਪਿਛਲੇ ਸਮੇਂ ’ਚ ਕੁੱਝ ਅਜਿਹੀਆਂ ਰੀਲਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਦੇਖ ਕੇ ਆਮ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਸੀ ਇਸ ਲਈ ਮਜਬੂਰਨ ਅਜਿਹਾ ਕਦਮ ਚੁਕਣਾ ਪਿਆ।ਅੰਮ੍ਰਿਤਸਰ ’ਚ ਸਥਿਤ ਗੋਲਡਨ ਟੈਂਪਲ ਨੂੰ ਸ੍ਰੀ ਹਰਿਮੰਦਰ ਸਾਹਿਬ ਵੀ ਕਿਹਾ ਜਾਂਦਾ ਹੈ। ਸਿੱਖ ਧਰਮ ਦੇ ਪੈਰੋਕਾਰਾਂ ਦਾ ਸੱਭ ਤੋਂ ਪਵਿੱਤਰ ਧਾਰਮਕ ਅਸਥਾਨ ਜਾਂ ਸੱਭ ਤੋਂ ਪ੍ਰਮੁੱਖ ਗੁਰਦੁਆਰਾ ਹੈ।ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਦੇਸ਼ ਦੀਆਂ ਵੱਖ-ਵੱਖ ਜਗ੍ਹਾ ਤੋਂ ਸੈਲਾਨੀ ਸ੍ਰੀ ਦਰਬਾਰ ਸਾਹਿਬ ਆਉਂਦੇ ਹਨ। ਭਾਵੇਂ ਹੁਣ ਤਕ ਇਸ ਤਰ੍ਹਾਂ ਦੀ ਪਾਬੰਦੀ ਨਹੀਂ ਸੀ ਪਰ ਪਿਛਲੇ ਸਮੇਂ ’ਚ ਕੁੱਝ ਅਜਿਹੀਆਂ ਰੀਲਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਦੇਖ ਕੇ ਆਮ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਸੀ ਇਸ ਲਈ ਮਜਬੂਰਨ ਅਜਿਹਾ ਕਦਮ ਚੁਕਣਾ ਪਿਆ।