ਜਲੰਧਰ (ਵਿੱਕੀ ਸੂਰੀ) : 02 ਦਸੰਬਰ 2023 ਦਿਨ ਸ਼ਨੀਵਾਰ ਨੂੰ ਸ਼ਿਵ ਸ਼ਕਤੀ ਨੋਜ਼ਵਾਨ ਸਭਾ, ਗ੍ਰੀਨ ਐਵੇਨਿਓ ਸੋਸਾਇਟੀ-2 ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਵਿਚ ਪਹਿਲਾ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਸਾਰੀ ਸੋਸਾਇਟੀ ਵਲੋਂ ਕੀਰਤਨ ਦਰਬਾਰ ਵਿਚ ਪਹੁੰਚਣ ਦੀ ਕ੍ਰਿਪਾਲਤਾ ਕਰੋ।

ਜਿਸ ਵਿਚ ਸੁਖਮਨੀ ਸਾਹਿਬ ਦਾ ਪਾਠ- ਸ਼ਾਮ 05:30 ਤੋਂ 06:30 ਤੱਕ , ਰਹਰਾਸਿ ਦਾ ਪਾਠ – ਸ਼ਾਮ 06:30 ਤੋਂ 07:00 ਤੱਕ , ਬੀਬੀਆਂ ਦਾ ਕੀਰਤਨ – ਸ਼ਾਮ 07:00 ਤੋਂ 07:30 ਤੱਕ ਅਤੇ ਕੀਰਤਨੀ ਜੱਥਾ ਸ਼ਾਮ 07:30 ਤੋਂ 09:30 ਤੱਕ ਕਰਵਾਇਆ ਜਾ ਰਿਹਾ ਹੈ।
ਜਿਸ ਕਰਕੇ ਅੱਜ ਪ੍ਰਧਾਨ ਬੀ ਕੇ ਬਾਲੀ ਜੀ, ਡਾਕਟਰ ਤ੍ਰਿਪਾਠੀ ਰਾਮ ਭਿਖਣ, ਸਰਦਾਰ ਇੰਦਰਜੀਤ ਸਿੰਘ ਬੱਬਰ, ਸੋਨੂੰ , ਸੁਭਾਸ ਸੇਠੀ ਖਾਸ ਤੌਰ ਤੇ ਵੈਲਕਮ ਪੰਜਾਬ ਦੇ ਦਫਤਰ ਪਹੁੰਚੇ ਅਤੇ ਵੈਲਕਮ ਪੰਜਾਬ ਦੇ ਚੀਫ ਐਡੀਟਰ ਅਮਰਪ੍ਰੀਤ ਸਿੰਘ ਰਿੰਕੂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦਾ ਸੱਦਾ ਪੱਤਰ ਦਿੱਤਾ।