Skip to content
ਜਲੰਧਰ (ਵਿੱਕੀ ਸੂਰੀ ):- ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਜਲੰਧਰ ਵਿਚ ਸ਼੍ਰੀ ਰਾਮ ਜਨਮ ਉਤਸਵ ਕਮੇਟੀ (ਰਜਿ) ਵਲੋਂ ਸ਼੍ਰੀ ਰਾਮ ਨੌਮੀ ਤੇ ਬਸਤੀ ਸ਼ੇਖ ਧਰਮਸ਼ਾਲਾ ਮੰਦਰ ਕੋਟ ਬਾਜ਼ਾਰ ਤੋਂ ਸ਼ੋਭਾ ਯਾਤਰਾ ਹਰ ਸਾਲ ਕੱਢੀ ਜਾਂਦੀ ਹੈ ਇਸ ਸਾਲ ਵੀ 15 ਅਪ੍ਰੈਲ ਦਿਨ ਸੋਮਵਾਰ ਤਿੰਨ ਵਜੇ ਸ਼ਿਵ ਮੰਦਿਰ ਧਰਮਸ਼ਾਲਾ ਤੋਂ ਕੱਢੀ ਜਾਏਗੀ | ਜਿਸ ਦਾ ਲਾਈਵ ਪ੍ਰਸਾਰਨ ਵੈਲਕਮ ਪੰਜਾਬ ਨਿਊਜ਼ ਵੱਲੋਂ ਕੀਤਾ ਜਾਏਗਾ।ਉਸ ਵਿੱਚ ਪ੍ਰਭੂ ਰਾਮ ਦੀਆਂ ਸੁੰਦਰ ਸੁੰਦਰ ਝਾਕੀਆਂ ਤੇ ਜਗ੍ਹਾ ਜਗ੍ਹਾ ਤੇ ਲੋਕਾਂ ਵੱਲੋਂ ਲੰਗਰ ਲਗਾਇਆ ਜਾਏਗਾ | ਇਸ ਮੌਕੇ ਬੀਜੇਪੀ ਦੇ ਸੁਸ਼ੀਲ ਕੁਮਾਰ ਰਿੰਕੂ ,ਸ਼ੀਤਲ ਅਗੂਰਾਲ, ਸ. ਮਨਜੀਤ ਸਿੰਘ ਟੀਟੂ ਆਪਣੀ ਪੂਰੀ ਟੀਮ ਨਾਲ ਸ਼ੋਭਾ ਯਾਤਰਾ ਵਿੱਚ ਉਤਸ਼ਾਹ ਦੇ ਨਾਲ ਸ਼ਾਮਿਲ ਹੋਣਗੇ | ਇਸ ਵਿੱਚ ਜਗ੍ਹਾ ਜਗ੍ਹਾ ਤੇ ਲੰਗਰ ਲਗਾਏ ਜਾਣਗੇ ਤੇ ਸ਼ਰਧਾਲੂ ਪ੍ਰਭੂ ਸ੍ਰੀ ਰਾਮ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਕੇ ਸ੍ਰੀ ਰਾਮ ਦੇ ਆਸ਼ੀਰਵਾਦ ਪ੍ਰਾਪਤ ਕਰਨਗੇ |
Post Views: 2,226
Related