ਜਲੰਧਰ (ਵਿੱਕੀ ਸੂਰੀ) : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੂਹ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀਵਾਨ ਅਸਥਾਨ ਸੈਂਟਰਲ ਟਾਉਨ ਜਲੰਧਰ ਵਲੋਂ ਸਜਾਏ ਜਾ ਰਹੇ 25 ਨਵੰਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਵਿਸ਼ਾਲ ਨਗਰ ਕੀਰਤਨ ਵਿੱਚ ਹਲਕਾ ਲੰਮਾ ਪਿੰਡ, ਰੇਰੂ ਦੀਆਂ ਸਮੂਹ ਸਿੰਘ ਸਭਾਵਾਂ ਵਲੋਂ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਵਿੱਚ ਹਾਜਰੀ ਭਰੀ ਜਾਵੇਗੀ ਜਿਸ ਪ੍ਰਤੀ ਪ੍ਰਬੰਧਕਾਂ ਨਾਲ ਇਸ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਹਨ।ਇਹ ਵਿਚਾਰ ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ ਦੇ ਪ੍ਰਧਾਨ ਸ. ਰਣਜੀਤ ਸਿੰਘ ਰਾਣਾ ਨੇ ਪ੍ਰੈਸ ਦੇ ਨਾਂਅ ਇੱਕ ਲਿਖਤੀ ਬਿਆਨ ਜਾਰੀ ਕਰਦਿਆ ਕਹੇ।ਰਾਣਾ ਨੇ ਕਿਹਾ ਕਿ ਮੁਹੱਲਾ ਗੋਬਿੰਦਗੜ੍ਹ ਤੋਂ ਨਗਰ ਕੀਰਤਨ ਅਰੰਭ ਹੋ ਕੇ ਪੁਰਾਤਨ ਰੂਟ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਸਮਾਪਤ ਹੋਵੇਗਾ।ਉਹਨਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੂਰੇ ਸੰਸਾਰ ਵਿੱਚ ਫੈਲੇ ਅੰਧ ਵਿਸ਼ਵਾਸ, ਜਬਰ ਜੁਲਮ ਵਿਰੁੱਧ ਇੱਕ ਸੋਚ ਅਕਾਲ ਪੁਰਖ ਦੀ ਸੁਚੱਜੀ ਅਗਵਾਈ ਦੇ ਕੇ ਸੰਸਾਰ ਨੂੰ ਮਾਰਗ ਦਰਸ਼ਨ ਪ੍ਰਦਾਨ ਕੀਤਾ।ਇਸ ਮੌਕੇੇ ਮਹਿੰਦਰ ਸਿੰਘ ਜੰਬਾ, ਸਤਨਾਮ ਸਿੰਘ, ਹਰਭਜਨ ਸਿੰਘ ਹਰਦਿਆਲ ਨਗਰ, ਬਲਦੇਵ ਸਿੰਘ, ਪਰਮਿੰਦਰ ਸਿੰਘ ਲੱਕੀ ਭਾਟੀਆ, ਸੁਰਿੰਦਰ ਸਿੰਘ ਸੰਤੋਖਪੁਰਾ, ਫੁੰਮਣ ਸਿੰਘ ਲੰਮਾ ਪਿੰਡ, ਅਵਤਾਰ ਸਿੰਘ ਜੱਜ, ਮਹਿੰਦਰ ਸਿੰਘ ਲੰਮਾ ਪਿੰਡ, ਜਗਜੀਤ ਸਿੰਘ ਖਾਲਸਾ, ਸੰਦੀਪ ਸਿੰਘ ਫੁੱਲ, ਪ੍ਰਦੀਪ ਸਿੰਘ, ਲਾਲ ਚੰਦ, ਠੇਕੇਦਾਰ ੳਮ ਪ੍ਰਕਾਸ਼, ਮਲਕਿੰਦਰ ਸਿੰਘ ਸੈਣੀ, ਸੁਖਦੇਵ ਸਿੰਘ ਸੁੱਚੀ ਪਿੰਡ, ਹਰਭਜਨ ਸਿੰਘ ਸੁੱਚੀ ਪਿੰਡ, ਕਰਨੈਲ ਸਿੰਘ ਰੇਰੂ, ਕਰਮਜੀਤ ਸਿੰਘ ਬਿੱਲਾ, ਬਲਵੰਤ ਸਿੰਘ (ਰੀ. ਐਸ.ਡੀ.ੳ.) ਤੇ ਰਾਜ ਕੁਮਾਰ ਜੈਸਵਾਲ ਹਾਜਰ ਸਨ।