ਜਲੰਧਰ (ਵਿੱਕੀ ਸੂਰੀ) :- ਜਲੰਧਰ ਦੇ ਬਸਤੀ ਸ਼ੇਖ ਵਿੱਚ ਬੜਾ ਬਾਜ਼ਾਰ ਦੇ ਸੀਵਰੇ ਦੀ ਸਮੱਸਿਆ ਨੂੰ ਲੈ ਕੇ ਕਾਫੀ ਦਿਨ ਤੋਂ ਕਾਰਪੇਸ਼ਨ ਅਧਿਕਾਰੀਆਂ ਨੂੰ ਕਿਹਾ ਜਾਂਦਾ ਹੈ ।ਪਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਕੋਈ ਵੀ ਜੂ ਨਹੀਂ ਖਿਸਕਦੀ ਸੀ ਅੱਜ ਮਾਰਕੀਟ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਮਾਰਕੀਟ ਦੇ ਇਹ ਸੀਵਰੇਜ ਨੂੰ ਲੈ ਕੇ ਦੱਸਿਆ ਗਿਆ ਕਿ ਇਹਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬੱਚਾ ਵੀ ਡਿੱਗਿਆ ਅਤੇ ਇਸ ਵਿੱਚ ਪੰਜ ਤੋਂ ਛੇ ਫੁੱਟ ਦਾ ਖੱਡਾ ਪੈ ਚੁੱਕਾ ਹੈ ਉਹਦੇ ਵਿੱਚ ਕੋਈ ਵੀ ਨੁਕਸਾਨ ਹੋ ਸਕਦਾ ਹੈ ਕਾਰਪੋਰੇਸ਼ਨ ਦੀ ਖਾਨਾ ਪੂਰਤੀ ਦੇ ਦੋ ਦੋ ਮੁਲਾਜ਼ਮ ਲੇਬਰ ਦੇ ਉਥੇ ਲਗਾ ਕੇ ਥਾਨਾ ਪੂਰਤੀ ਜਿਹੜੀ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਅੱਜ ਮਾਰਕੀਟ ਵਾਲਿਆਂ ਵਲੋਂ ਮਾਰਕੀਟ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ | ਜਿਸ ਵਿੱਚ ਇਲਾਕੇ ਦੇ ਪੱਪੂ ਸ਼ਰਮਾ ,ਸੁਭਾਸ਼ ਕਪੂਰ, ਸੋਨੂ, ਦੀਪਕ ਸਿੱਕਾ, ਮੋਨੂ ਸ਼ਰਮਾ ,ਸੁਨੀਲ ਸ਼ਰਮਾ , ਹੈਪੀ , ਬੁੱਧਾ ਕਰਿਆਨੇ ਵਾਲਾ ,ਪੰਡਿਤ ਕਰਿਆਨੇ ਵਾਲਾ, ਤਰਲੋਕ ਸਿੰਘ ਸ਼ਾਮਿਲ ਸਨ