ਫਰੀਦਕੋਟ (ਵਿਪਨ ਕੁਮਾਰ ਮਿਤੱਲ):- ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹੰਸ ਫਾਂਊਡੇਸ਼ਨ ਦੇ ਸਹਿਯੋਗ ਨਾਲ 2 ਕਰੋੜ ਰੁਪਏ ਦੀ ਲਾਗਤ ਵਾਲੀਆਂ ਪੰਜ 5 ਮੈਡੀਕਲ ਵੈਨਾਂ ਨੂੰ ਸਪੀਕਰ ਸੰਧਵਾ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋ, ਡੀ.ਸੀ ਵਿਨਿਤ ਕੁਮਾਰ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਹਾਜ਼ਰੀ ਵਿਚ ਲੋਕਾਂ ਦੇ ਸਪੁਰਦ ਕੀਤਾ। ਇਸ ਮੌਕੇ ਬੋਲਦਿਆਂ ਸੰਧਵਾ ਨੇ ਕਿਹਾ ਕਿ ਇਹ ਜ਼ਿਲ੍ਹੇ ਦੇ ਆਮ ਲੋਕਾਂ ਲਈ ਇਕ ਖਾਸ ਅਤੇ ਨਿਵੇਕਲਾ ਉਪਰਾਲਾ ਹੈ। ਇਸ ਦੇ ਤਹਿਤ ਜਿਹੜੀਆਂ ਸੁਵਿਧਾਵਾਂ ਵੀ.ਵੀ.ਆਈ.ਪੀ ਲੋਕਾਂ ਨੂੰ ਮਿਲਦੀਆਂ ਸਨ, ਉਹ ਹੁਣ ਆਮ ਲੋਕਾਂ ਦੇ ਘਰ ਦੇ ਦੁਆਰ ‘ਤੇ ਇਹ ਸਹੂਲਤਾਂ ਸਰਕਾਰ ਵੱਲੋਂ ਪਹੁੰਚਾਈਆਂ ਜਾ ਰਹੀਆਂ ਹਨ। ਉਨਾਂ੍ਹ ਕਿਹਾ ਕਿ ਇਹ ਵੈਨਾਂ ਪਿੰਡ-ਪਿੰਡ ਜਾਣਗੀਆਂ, ਇਨਾਂ੍ਹ ਵੈਨਾਂ ਵਿਚ ਡਾਕਟਰਾਂ ਦੀ ਪੂਰੀ ਟੀਮ ਹੋਵੇਗੀ, ਮਰੀਜ਼ਾਂ ਦੇ ਟੈਸਟ ਵੀ ਕੀਤੇ ਜਾਣਗੇ। ਇਹ ਵੈਨਾਂ ਇਕ ਤੁਰਦੇ-ਫਿਰਦੇ ਮੁਹੱਲਾ ਕਲੀਨਿਕ ਵਜੋਂ ਲੋਕਾਂ ਲਈ ਸਹਾਈ ਸਿੱਧ ਹੋਣਗੀਆਂ। ਉਨ੍ਹਾ ਨੇ ਇਹ ਵੀ ਕਿਹਾ ਕਿ ਕੈਂਸਰ ਜੋ ਕਿ ਇਕ ਬਹੁਤ ਹੀ ਭਿਆਨਕ ਬਿਮਾਰੀ ਹੈ, ਪਿਛਲੇ 20-25 ਸਾਲ ਤੋਂ ਇਸ ਨਾਲ ਜੂੰਝ ਰਹੇ ਹਾਂ, ਇਸ ਦੀ ਸਹੂਲਤ ਸਰਕਾਰੀ ਤੌਰ ‘ਤੇ ਚਲਦੀ ਰਹੇਗੀ। ਇਸ ਮੌਕੇ ਪੀ.ਆਰ.ਓ ਟੂ ਸਪੀਕਰ ਮਨਪ੍ਰਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਗੁਰਮੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ , ਗੁਰਤੇਜ ਸਿੰਘ ਖੋਸਾ, ਜਗਸੀਰ ਸਿੰਘ ਪ੍ਰਧਾਨ, ਮਨਜੀਤ ਸਿੰਘ ਧਾਲੀਵਾਲ, ਦੀਪਕ ਮੌਂਗਾ ਹਾਜ਼ਰ ਸਨ।