ਖਰੜ : ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਦੇ ਬਲਾਕ ਖਰੜ ਦੇ ਫ਼ੂਡ ਪਲਾਜ਼ਾ ਵਿਚ ਜਗਤਾਰ ਸਿੰਘ ਚੇਅਰਮੈਨ ਬੁੱਧੀਜੀਵੀ ਸੈੱਲ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਧਰਮ ਰਾਜ ਪਾਲ ਚੇਅਰਮੈਨ ਸਲਾਹਕਾਰ ਕਮੇਟੀ, ਜੀਵਨ ਕੁਮਾਰ ਬਾਲੂ ਅਤੇ ਸੋਨੀਆ ਰਾਣੀ ਜਨਰਲ ਸਕੱਤਰ ਇਸਤਰੀ ਵਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ 08 ਮਾਰਚ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ। ਮਨੁੱਖੀ ਅਧਿਕਾਰ ਮੰਚ ਵੱਲੋਂ ਨਾਰੀ ਚੇਤਨਾ ਸੈਮੀਨਾਰ 10 ਮਾਰਚ ਨੂੰ ਜ਼ਿਲ੍ਹਾ ਮੋਹਾਲੀ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸੈਮੀਨਾਰ ਵਿਚ ਵਿਸ਼ੇਸ਼ ਔਰਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਨਾਰੀ ਨੂੰ ਮਾਣ ਸਨਮਾਨ ਦੇਣ ਲਈ ਮੰਚ ਹਮੇਸ਼ਾ ਮੁੱਢਲੀ ਕਤਾਰ ਵਿੱਚ ਖੜਾ ਰਹਿ ਕੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਹੋਰਨਾਂ ਤੋਂ ਇਲਾਵਾ ਕਾਕਾ ਸਿੰਘ ਅਡਵਾਈਜ਼ਰ ਆਰ ਟੀ ਆਈ ਸੈੱਲ, ਗੁਰਿੰਦਰ ਕੌਰ ਚੇਅਰਪਰਸਨ ਇਸਤਰੀ ਵਿੰਗ, ਪਰਮਜੀਤ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ, ਹਰਵਿੰਦਰ ਸਿੰਘ ਰਾਜੂ ਮੀਤ ਪ੍ਰਧਾਨ ਰੋਪੜ, ਮਨਪ੍ਰੀਤ ਸਿੰਘ ਚੇਅਰਮੈਨ ਐਂਟੀ ਕ੍ਰਾਇਮ ਸੈੱਲ, ਦੀਪਕ ਕੁਮਾਰ ਸੈਕਟਰੀ ਆਰ ਟੀ ਆਈ ਸੈੱਲ, ਰਾਜ ਕੁਮਾਰ ਗੋਲਡੀ ਅਤੇ ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।