ਅਮਰੀਕਾ ਦੇ ਨਿਊ ਜਰਸੀ ਵਿਚ ਭਾਰਤੀ ਮੂਲ ਦੇ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਨਾਬਾਲਗ ਬੱਚਿਆਂ ਨੂੰ ਆਪਣੇ ਹੀ ਘਰ ਵਿਚ ਮ੍ਰਿਤ ਪਾਇਆ ਗਿਆ ਹੈ। ਨਿਊ ਜਰਸੀ ਪੁਲਿਸ ਇਸ ਮਾਮਲੇ ਨੂੰ ਹੱਤਿਆਕਾਂਡ ਮੰਨ ਕੇ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ 43 ਸਾਲਾ ਤੇਜ ਪ੍ਰਤਾਪ ਸਿੰਘ, ਪਤਨੀ ਸੋਨਲ ਪਰਿਹਾਰ (42) ਵਜੋਂ ਹੋਈ ਹੈ। ਕੱਪਲ ਦੇ 10 ਤੇ 6 ਸਾਲ ਦੇ ਬੱਚਿਆਂ ਨੂੰ ਵੀ ਮ੍ਰਿਤਕ ਪਾਇਆ ਗਿਆ। ਪੁਲਿਸ ਮੁਤਾਬਕ ਚਾਰੋਂ ਮ੍ਰਿਤਕ ਦੇਹਾਂ ਅਮਰੀਕੀ ਸਮੇਂ ਮੁਤਾਬਕ ਬੁੱਧਵਾਰ ਸ਼ਾਮ 4.30 ਵਜੇ ਦੇ ਆਸ-ਪਾਸ ਬਰਾਮਦ ਕੀਤੇ ਗਏ।

    ਪੁਲਿਸ ਹੱਤਿਆ ਦੇ ਐਂਗਲ ਤੋਂ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। 4 ਅਕਤੂਬਰ ਦੀ ਸ਼ਾਮ ਅਧਿਕਾਰੀਆਂ ਕੋਲ ਪਲੇਨਸਬੋਰੋ ਵਿਚ 911 ਕਾਲ ਆਈ। ਜਾਂਚ ਕਰਨ ਪਹੁੰਚੀ ਪੁਲਿਸ ਨੂੰ ਘਰ ਅੰਦਰੋਂ ਚਾਰ ਲਾਸ਼ਾਂ ਬਰਾਮਦ ਹੋਈਆਂ। ਲਾਸ਼ਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ। ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਮ ਜਨਤਾ ਨੂੰ ਕੋਈ ਵੱਡਾ ਖਤਰਾ ਨਹੀਂ ਹੈ।

    ਪੁਲਿਸ ਨੇ ਇਸ ਮਾਮਲੇ ਨਾਲ ਜੁੜੀ ਕੋਈ ਵੀ ਜਾਣਕਾਰੀ ਦੇਣ ਲਈ ਪਲੇਨਸਬੋਰੋ ਪੁਲਿਸ ਵਿਭਾਗ ਨਾਲ ਸੰਪਰਕ ਕਰਨ ਦੀ ਅਪੀਲ ਵੀ ਕੀਤੀ ਹੈ। ਰਿਪੋਰਟ ਅਨੁਸਾਰ ਪਰਿਵਾਰ ਵਿਚ ਕਿਸੇ ਅਨਹੋਣੀ ਦਾ ਪਤਾ ਉਸ ਸਮੇਂ ਲੱਗਾ ਜਦੋਂ ਇਕ ਰਿਸ਼ਤੇਦਾਰ ਨੇ ਫੋਨ ਕੀਤਾ। ਰਿਸ਼ਤੇਦਾਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਦੱਸਿਆ ਗਿਆ ਕਿ ਚਾਰੋਂ ਦੀ ਮੌਤ ਦੀ ਖਬਰ ਝਟਕਾ ਦੇਣ ਵਾਲੀ ਹੈ ਕਿਉਂਕਿ ਭਾਰਤੀ ਮੂਲ ਦਾ ਇਹ ਕੱਪਲ ਬੱਚਿਆਂ ਨਾਲ ਖੁਸ਼ਹਾਲ ਜੀਵਨ ਬਿਤਾ ਰਿਹਾ ਸੀ।