ਫਰੀਦਕੋਟ (ਪ੍ਰਬੋਧ ਸ਼ਰਮਾ):-ਵਾਤਾਵਰਨ ਅਤੇ ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੀ ਬਾਬਾ ਫ਼ਰੀਦ ਪ੍ਰੈੱਸ ਵੈੱਲਫੇਅਰ ਸੁਸਾਇਟੀ ਵੱਲੋਂ ਨਵੇਂ ਸਾਲ 2024 ਦਾ ਕੈਲੰਡਰ ਤਿਆਰ ਕੀਤਾ ਗਿਆ ਹੈ ਜਿਸਨੂੰ ਜ਼ਿਲ੍ਹੇ ਦੇ ਐੱਸਐੱਸਪੀ ਸ. ਹਰਜੀਤ ਸਿੰਘ ਵੱਲੋਂ ਰਿਲੀਜ ਕੀਤਾ ਗਿਆ l ਇਸ ਮੌਕੇ ਬੋਲਦੇ ਹੋਏ ਸੁਸਾਇਟੀ ਦੇ ਚੇਅਰਮੈਨ ਸ੍ਰੀ ਰਜਿੰਦਰ ਅਰੋੜਾ ਅਤੇ ਪ੍ਰਧਾਨ ਸ੍ਰੀ ਰਕੇਸ਼ ਗਰਗ ਨੇ ਦੱਸਿਆ ਕਿ ਉਕਤ ਕੈਲੰਡਰ ਨੂੰ ਤਿਆਰ ਕਰਕੇ ਲੋਕਾਂ ਦੇ ਹੱਥਾਂ ਵਿੱਚ ਪਹੁੰਚਾਉਣ ਲਈ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਪੱਕਾ, ਰਾਜਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਬੇਦੀ ਵਾਈਸ ਪ੍ਰਧਾਨ, ਸਕੱਤਰ ਜਗਦੀਸ਼ ਸਹਿਗਲ, ਜਨਰਲ ਸਕੱਤਰ ਪ੍ਰਦੀਪ ਗਰਗ, ਪ੍ਰੈੱਸ ਸਕੱਤਰ ਪ੍ਰੋ. ਹਰਪ੍ਰੀਤ ਐੱਸ., ਸੀਨੀਅਰ ਸਲਾਹਕਾਰ ਰਕੇਸ਼ ਸ਼ਰਮਾ, ਸਲਾਹਕਾਰ ਪਰਵਿੰਦਰ ਕੰਧਾਰੀ, ਖਜਾਨਚੀ ਬਲਜਿੰਦਰ ਬਰਾੜ ਅਤੇ ਜਸਵਿੰਦਰ ਵਰਮਾ ਸਹਾਇਕ ਖਜ਼ਾਨਚੀ ਦਾ ਵਿਸ਼ੇਸ਼ ਯੋਗਦਾਨ ਰਿਹਾ l ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮੁੱਖ ਮੰਤਵ ਪੱਤਰਕਰਤਾ ਦੇ ਨਾਲ-ਨਾਲ ਸਮਾਜ ਸੇਵੀ ਅਤੇ ਵਾਤਾਵਰਨ ਪੱਖੀ ਕੰਮ ਵੀ ਕਰਨਾ ਹੈ l ਇਸ ਮੌਕੇ ਐੱਸਐੱਸਪੀ ਫ਼ਰੀਦਕੋਟ ਵੱਲੋਂ ਸੁਸਾਇਟੀ ਨੂੰ ਸ਼ੁਭਕਮਨਾਵਾਂ ਦਿੱਤੀਆਂ ਗਈਆਂ l