ਫਿਰੋਜਪੁਰ ( ਜਤਿੰਦਰ ਪਿੰਕਲ)
ਗੁਰਮਤਿ ਪ੍ਰਚਾਰ ਲਹਿਰ ਵੈਲਫੇਅਰ ਸਭਾ ਫਿਰੋਜ਼ਪੁਰ ਵਲੋਂ ਪੰਜਾਬ ਪੱਧਰ ਤੇ ਸਕੂਲੀ ਬੱਚਿਆਂ ਦੇ ਰਾਗ ਰਤਨ ਕੀਰਤਨ ਮੁਕਾਬਲੇ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਬਜੀਦਪੁਰ ਵਿਖੇ ਬਜੀਦਪੁਰ ਦੇ ਮਾਤਾ ਸਾਹਿਬ ਕੌਰ ਜੀ ਦੀਵਾਨ ਹਾਲ ਚ ਕਰਵਾਏ ਗਏ , ਪਹਿਲੀ ਵਾਰ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਗੁਰਮਤਿ ਨਾਲ ਜੁੜੇ ਵੱਖ ਵੱਖ ਸਕੂਲਾਂ ਅਤੇ ਅਕੈਡਮੀਆਂ ਦੀਆਂ 15 ਟੀਮਾਂ ਨੇ ਹਿੱਸਾ ਲਿਆ ,ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼ੁਰੂ ਹੋਏ ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਗੁਰਬਾਣੀ ਦੇ ਸ਼ਬਦਾਂ ਨੂੰ ਰਾਗਾਂ ਦੇ ਅਧਾਰ ਅਤੇ ਤੰਤੀ ਸਾਜਾ ਨਾਲ ਗਾਇਨ ਕਰਦਿਆਂ ਸੰਗਤਾਂ ਦਾ ਮਨ ਮੋਹ ਲਿਆ, ਗੁਰੂਦਾਆਰਾ ਜਾਮਨੀ ਸਾਹਿਬ ਦੇ ਹਜੂਰੀ ਜਥਿਆਂ ਦੇ ਮੁਖੀਆਂ ਅਤੇ ਬਾਹਰੋ ਆਏ ਹੋਰ ਵਿਦਵਾਨਾਂ ਵੱਲੋ ਇਹਨਾਂ ਬੱਚਿਆਂ ਦਾ ਕੀਰਤਨ ਸੁਣਨ ਉਪਰੰਤ ਉਸਦਾ ਨਤੀਜਾ ਤਿਆਰ ਕੀਤਾ ਗਿਆ, ਪੰਜਾਬ ਦੇ ਵੱਖ ਵੱਖ ਥਾਵਾਂ ਤੋ ਕੀਰਤਨ ਮੁਕਾਬਲੇ ਵਿੱਚ ਹਿੱਸਾ ਲੈਣ ਆਈਆਂ ਇਹਨਾਂ ਟੀਮਾਂ ਦੀ ਹੌਸਲਾ ਅਫਜਾਈ ਕਰਨ ਲਈ ਸਮਾਗਮ ਪ੍ਰਬੰਧਕਾਂ ਦੇ ਸੱਦੇ ਤੇ ਖਾਲਸਾ ਜਨਮ ਭੂਮੀ ਦੇ ਤਖਤ ਸ਼੍ਰੀ ਕੇਸਗੜ੍ਹੁ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਗੁਰਮਤਿ ਪ੍ਰਚਾਰ ਲਹਿਰ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਹਾਜਰੀਨ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਸਿੱਖੀ ਦੀ ਫੁਲਵਾੜੀ ਨੂੰ ਵਧਾਉਣ ਲਈ ਆਜੀਹੇ ਉਪਰਾਲੇ ਕਰਕੇ ਸਮਾਗਮ ਕਰਵਾਉਣੇ ਬਹੁਤ ਜਰੂਰੀ ਹਨ ਤਾ ਜੋ ਗੁਰੂ ਸਾਹਿਬ ਜੀ ਦੁਆਰਾ ਗੁਰੂਬਾਣੀ ਚ ਕੀਰਤਨ ਕਰਨ ਦੀ ਵਡਿਆਈ ਦੇ ਹੁਕਮ ਨੂੰ ਗੁਰੂ ਸੰਗਤਾਂ ਅਤੇ ਇਹਨਾਂ ਬੱਚਿਆਂ ਵੱਲੋ ਜੀਵਨ ਚ ਕਮਾਇਆਂ ਜਾ ਸਕੇ,
ਇਸ ਮੌਕੇ ਤੇ ਬਾਬਾ ਸਤਨਾਮ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਵੱਲੋ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਜੀਹੀਆ ਗੁਰਮਤਿ ਪਰਚਾਰ ਕਰਨ ਵਾਲੀਆਂ ਸੰਭਾਵਾਂ ਸਾਨੂੰ ਪਿੰਡ ਪਿੰਡ ਚ ਤਿਆਰ ਕਰਨ ਦੀ ਲੋੜ ਹੈ ਜੋ ਨਾਮ ਸਿਮਰਨ ਅਤੇ ਗੁਰੂ ਇਤਿਹਾਸ ਨਾਲ ਹਰ ਪੀੜ੍ਹੀ ਨੂੰ ਜੋੜਦੀਆਂ ਰਹਿਣ ,ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਆਗੂ ਦਿਲਬਾਗ ਸਿੰਘ ਵਿਰਕ ਨੇ ਇਸ ਸਮਾਗਮ ਦੀ ਪ੍ਰਬੰਧਕ ਸਭਾ ਅਤੇ ਭਾਗ ਲੈਣ ਆਏ ਬੱਚਿਆਂ ਨੂੰ ਵਧਾਈ ਦਿੰਦਿਆਂ ਫਿਰੋਜ਼ਪੁਰ ਚ ਪਹਿਲੀ ਵਾਰ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ,ਗੁਰਮਤਿ ਪਰਚਾਰ ਲਹਿਰ ਦੇ ਮੁੱਖ ਸੇਵਾਦਾਰ ਭਾਈ ਵਰਿੰਦਰ ਸਿੰਘ ਕਥਾਵਾਚਕ ਭਾਈ ਸੰਦੀਪ ਸਿੰਘ ਭਾਵੜਾ ਨੇ ਬ ਦੱਸਿਆ ਹੈ ਸਾਡਾ ਮੁੱਖ ਮਨੋਰਥ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਗੁਰਸਿੱਖੀ ਨਾਲ ਜੋੜਨਾ ਹੈ , ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੂੰ ਬਾਬਾ ਸਤਨਾਮ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਅਤੇ ਮੁੱਖ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ,, ਇਹਨਾਂ ਰਾਗ ਰਤਨ ਕੀਰਤਨ ਮੁਕਾਬਲਿਆਂ ਚ ਪਹਿਲਾਂ ਸਥਾਨ ਰਾਗ ਨਾਦ ਸੰਗੀਤ ਅਕੈਡਮੀ ਲੁਧਿਆਣਾ, ਦੂਜਾ ਸਥਾਨ ਪੰਜਾਬ ਪਬਲਿਕ ਸਕੂਲ ਵਸਤੀ ਨੱਥੇ ਸ਼ਾਹ ਵਾਲੀ ਅਤੇ ਤੀਜਾ ਸਥਾਨ ਜੱਸਾ ਸਿੰਘ ਰਾਮਗੜ੍ਹੀਆ ਸਕੂਲ ਲੁਧਿਆਣਾ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ ਅਤੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਬਾਬਾ ਸਤਨਾਮ ਸਿੰਘ ਜੀ ਹਜੂਰ ਸਾਹਿਬ ਵਾਲੇ , ਬਾਬਾ ਗੁਰਮੇਲ ਸਿੰਘ ਜੀ ਕਾਰ ਸੇਵਾ ਵਾਲੇ , ਭਾਈ ਸੁਖਦੇਵ ਸਿੰਘ, ਫੈਡਰੇਸ਼ਨ ਆਗੂ ਦਿਲਬਾਗ ਸਿੰਘ ਵਿਰਕ, ਗੁਰਨਾਮ ਸਿੰਘ ਸੈਦਾਂ ਰੁਹੈਲਾ , ਭਾਈ ਸੰਦੀਪ ਸਿੰਘ ਭਾਵੜਾ, ਭਾਈ ਰਜਿੰਦਰ ਸਿੰਘ, ਭਾਈ ਗੁਰਭੇਜ ਸਿੰਘ,ਭਾਈ ਕੁਲਵੰਤ ਸਿੰਘ ਮਨੈਜਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਆਦਿ ਵੱਲੋ ਨਕਦ ਰਾਸ਼ੀ ,ਯਾਦਗਾਰ ਚਿੰਨ ਅਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਹਨਾਂ ਸਮਾਗਮਾਂ ਵਿੱਚ ਇਲਾਕੇ ਭਰ ਦੀਆ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ, ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜਰੀ ਭਰਨ ਆਏ ਡੀ ਐਸ ਪੀ ਸੰਦੀਪ ਸਿੰਘ ਅਤੇ ਦੀਪੀਕਾ ਰਾਣੀ ਐਸ ਐਚ ਉ ਕੁਲਗੜੀ ਸਮੇਤ ਪਰਮਿੰਦਰਦੀਪ ਸਿੰਘ ਵਕੀਲ ਭਾਈ ਇੰਦਰਜੀਤ ਸਿੰਘ ਮੋਂਗਾ ਭਾਈ ਬਾਜ ਸਿੰਘ ਬਜੀਦਪੁਰ ਭਾਈ ਕੁਲਦੀਪ ਸਿੰਘ ਅਜ਼ਾਦ ਨਗਰ ਭਾਈ ਗੁਰਬਖਸ਼ ਸਿੰਘ ਬਜੀਦਪੁਰ ਭਾਈ ਗੁਰਭੇਜ ਗਿਆਨੀ ਬਲਵਿੰਦਰ ਸਿੰਘ ਗੰਥੀ ਗੁਰਦੁਆਰਾ ਜਾਮਨੀ ਸਾਹਿਬ ਗਿਆਨੀ ਲਖਵਿੰਦਰ ਸਿੰਘ ਜਾਮਨੀ ਸਾਹਿਬ ਭਾਈ ਜਤਿੰਦਰਪਾਲ ਸਿੰਘ ਰਾਗੀ ਭਾਈ ਸਰਬਜੀਤ ਸਿੰਘ ਰਾਗੀ ਭਾਈ ਹਰਪ੍ਰੀਤ ਸਿੰਘ ਰਾਗੀ ਗੁਰਵਿੰਦਰਪਾਲ ਸਿੰਘ ਬਲਜੀਤ ਸਿੰਘ ਸ਼ੇਰ ਖਾਂ ਭਾਈ ਗੁਰਜੀਤ ਸਿੰਘ ਮੱਲੀ ਅਤੇ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਦੇ ਮੈਨੇਜਰ ਸਰਦਾਰ ਕੁਲਵੰਤ ਸਿੰਘ ਸਰਦਾਰ ਜਸਪਾਲ ਸਿੰਘ ਮੈਨੇਜਰ ਸਰੂਪ ਸਿੰਘ ਖਜਾਨਚੀ ਗੁਰਵੰਤ ਸਿੰਘ ਰਿਕਾਰਡ ਕੀਪਰ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ,