ਸਰਦੀ ਖਾਂਸੀ ਹੋਣਾ ਤਾਂ ਆਮ ਗੱਲ ਹੈ ਪਰ ਜ਼ਰਾ ਸੋਚੋ ਕਿ ਜੇਕਰ ਕਿਸੇ ਨੂੰ ਖਾਂਸੀ ਆਈ ਤੇ ਉਸ ਦੀ ਵਜ੍ਹਾ ਨਾਲ ਸਰੀਰ ਦੀ ਹੱਡੀ ਟੁੱਟ ਜਾਵੇ ਤਾਂ ? ਇਸ ‘ਤੇ ਯਕੀਨ ਕਰਨਾ ਤਾਂ ਮੁਸ਼ਕਲ ਹੈ ਪਰ ਚੀਨ ਦੇ ਫੁਜੀਆਨ ਸੂਬੇ ਵਿਚ ਕੁਝ ਅਜਿਹਾ ਹੀ ਹੋਇਆ ਹੈ। ਦਰਅਸਲ ਇਥੋਂ ਦੇ ਸੈਕੰਡ ਪੀਪਲਸ ਹਸਪਤਾਲ ਦੇ ਡਾਕਟਰਾਂ ਨੇ ਹੁਣੇ ਜਿਹੇ ਇਕ 35 ਸਾਲ ਦੇ ਸ਼ਖਸ ਦਾ ਹੈਰਾਨ ਕਰਨ ਵਾਲਾ ਮਾਮਲਾ ਸ਼ੇਅਰ ਕੀਤਾ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਸਿਰਫ ਖੰਘਣ ਨਾਲ ਸ਼ਖਸ ਦੇ ਸਰੀਰ ਦੀ ਇਕ ਅਜਿਹੀ ਹੱਡੀ ਟੁੱਟ ਗਈ, ਜਿਸ ਨੂੰ ਸਰੀਰ ਦੀ ਸਭ ਤੋਂ ਮਜ਼ਬੂਤ ਹੱਡੀ ਮੰਨਿਆ ਜਾਂਦਾ ਹੈ।

    ਹਸਪਤਾਲ ਵਿਚ ਆਰਥੋਪੈਂਡਿਕਸ ਵਿਭਾਗ ਦੇ ਡਾਇਰੈਕਟਰ ਡੋਂਗ ਝੋਂਗ ਨੇ ਦੱਸਿਆ ਕਿ ਇਹ ਘਟਨਾ ਬਿਲਕੁਲ ਅਜੀਬ ਹੈ ਕਿਉਂਕਿ 35 ਸਾਲ ਦੀ ਉਮਰ ਦੇ ਆਸ-ਪਾਸ ਦੇ ਲੋਕਾਂ ਦਾ ਆਮ ਤੌਰ ‘ਤੇ ਕਾਰ ਦੁਰਘਟਨਾ ਜਾਂ ਕਾਫੀ ਉਚਾਈ ਨਾਲ ਡਿਗਣ ਵਰਗੇ ਗੰਭੀਰ ਸਥਿਤ ਵਿਚ ਵੀ ਫੀਮਰ ਫ੍ਰੈਕਚਰ ਹੁੰਦਾ ਹੈ ਕਿਉਂਕਿ ਇਸ ਨਾਲ ਮਨੁੱਖੀ ਸਰੀਰ ਦੀ ਸਭ ਤੋਂ ਮਜ਼ਬੂਤ ਹੱਡੀ ਮੰਨਿਆ ਜਾਂਦਾ ਹੈ ਪਰ ਇਸ ਸ਼ਖਸ ਦਾ ਫੀਮਰ ਤਾਂ ਸਿਰਫ ਖਾਂਸੀ ਨਾਲ ਹੀ ਟੁੱਟ ਗਿਆ।

    ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਖਾਸ ਤੌਰ ‘ਤੇ ਖਾਂਸੀ ਦੇ ਤੁਰੰਤ ਬਾਅਦ ਤੇਜ਼ ਦਰਦ ਮਹਿਸੂਸ ਹੋਇਆ ਪਰ ਉਸਨੇ ਇਸ ਨੂੰ ਕੜਵੱਲ ਸਮਝ ਕੇ ਅਣਡਿੱਠ ਕਰ ਦਿੱਤਾ। ਹਾਲਾਂਕਿ ਜਦੋਂ ਉਸ ਨੂੰ ਦਰਦ ਕਾਰਨ ਤੁਰਨ-ਫਿਰਨ ‘ਚ ਦਿੱਕਤ ਮਹਿਸੂਸ ਹੋਣ ਲੱਗੀ ਤਾਂ ਉਸ ਨੇ ਹਸਪਤਾਲ ਜਾਣ ਦਾ ਫੈਸਲਾ ਕੀਤਾ, ਜਿੱਥੇ ਡਾਕਟਰਾਂ ਨੇ ਐਕਸਰੇ ਕੀਤਾ ਤਾਂ ਪਤਾ ਲੱਗਾ ਕਿ ਉਸ ਦੀ ਹੱਡੀ ਟੁੱਟ ਗਈ ਹੈ। ਇਹ ਗੱਲ ਉਨ੍ਹਾਂ ਲਈ ਵੀ ਥੋੜੀ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਉਨ੍ਹਾਂ ਦੇ ਸਰੀਰ ‘ਤੇ ਕਿਤੇ ਵੀ ਸੱਟ ਦੇ ਨਿਸ਼ਾਨ ਨਹੀਂ

    ਡਾਕਟਰਾਂ ਨੇ ਜਦੋਂ ਸ਼ਖਸ ਤੋਂ ਸਾਧਾਰਨ ਸਿਹਤ, ਖਾਣ-ਪੀਣ ਦੀਆਂ ਆਦਤਾਂ ਤੇ ਲਾਈਫਸਟਾਈਲ ਬਾਰੇ ਪੁੱਛਿਆ ਤੇ ‘ਬੋਨ ਡੈਨਸਿਟੀ’ ਟੈਸਟ ਕੀਤਾ ਤਾਂ ਪਤਾ ਲੱਗ ਕਿ ਉਸ ਦੀਆਂ ਹੱਡੀਆਂ ਦੀ ਘਣਤਾ 80 ਸਾਲ ਦੇ ਬਜ਼ੁਰਗ ਵਰਗੀ ਸੀ। ਡਾਕਟਰਾਂ ਨੇ ਬਾਅਦ ਵਿਚ ਇਹ ਤਾਂ ਪੁਸ਼ਟੀ ਕਰ ਦਿੱਤੀ ਸੀ ਕਿ ਉਸ ਨੂੰ ਹੱਡੀ ਨਾਲ ਸਬੰਧਤ ਕੋਈ ਵੀ ਬੀਮਾਰੀ ਨਹੀਂ ਸੀ ਪਰ ਉਨ੍ਹਾਂ ਨੇ ਸਿੱਟਾ ਕੱਢਿਆ ਕਿ ਕੋਕ ਪੀਣ ਦੀ ਆਦਤ, ਗਲਤ ਖਾਣ-ਪੀਣ ਤੇ ਐਕਸਰਸਾਈਜ ਦੀ ਕਮੀ ਕਾਰਨ ਉਨ੍ਹਾਂ ਦੀਆਂ ਗੱਡੀਆਂ ਕਮਜ਼ੋਰ ਹੋ ਗਈਆਂ ਸਨ ਤੇ ਇਹੀ ਉਸ ਦੀ ਹੱਡੀ ਦੇ ਟੁੱਟਣ ਦਾ ਕਾਰਨ ਬਣੀ।