ਅੱਜ ਸਵੇਰੇ ਬਸਤੀ ਸ਼ੇਖ ਦੇ ਕੋਟ ਮੋਹਲੇ ਤੋਂ ਬਹੁਤ ਹੀ ਬੁਰੀ ਖ਼ਬਰ ਸਾਮਣੇ ਆਈ ਹੈ ਕਿ ਸੁਸ਼ੀਲ ਕੁਮਾਰ ਹੈਪੀ ਜੀ ਅਚਾਨਕ ਦਿਲ ਦੇ ਦੌਰੇ ਕਾਰਨ ਮੌਤ ਹੋਈ ਗਈ ਅਤੇ ਉਨ੍ਹਾਂ ਦੇ ਮਿੱਤਰ ਰਾਕੇਸ਼ ਕੁਮਾਰ ਲਾਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 5 ਵਜੇ ਹੈਪੀ ਜੀ ਦਾ ਫੋਨ ਆਇਆ ਕਿ ਮੈਨੂੰ ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ ਹੈ ਕਿ ਮੈਨੂੰ ਹੋਸਪਿਟਲ ਲੈ ਕੇ ਚੱਲੋ ਤੇ ਮੈਂ ਉਹਨਾਂ ਨੂੰ ਹੋਸਪਿਟਲ ਲੈ ਕੇ ਚਲਾ ਗਿਆ ਪਰ ਹੋਸਪਿਟਲ ਪਹੁੰਚਦੇ ਹੀ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

    ਇਸ ਮੌਕੇ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਤੇ ਕਿਹਾ ਕਿ ਪਰਮਾਤਮਾ ਹੈਪੀ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਉਸਦੇ ਪਰਿਵਾਰ ਨੂੰ ਇਸ ਸਦਮੇ ਵਿੱਚੋਂ ਨਿਕਲਣ ਦਾ ਬਲ ਬਖਸ਼ਣ। ਹੈਪੀ ਜੀ ਬਹੁਤ ਹੀ ਨੇਕ ਸੁਭਾਅ ਦੇ ਸਨ ਤੇ ਲਾਕਡਾਊਨ ਵਿੱਚ ਉਹ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਸਨ ਤੇ ਲੋਕਾਂ ਨੂੰ ਹਮੇਸ਼ਾ ਹੀ ਹਸਾਂਦੇ ਰਹਿੰਦੇ ਸਨ ਤੇ ਲੋਕ ਸੇਵਾ ਵਿੱਚ ਹਮੇਸ਼ਾ ਵੱਧ ਚੜ ਕੇ ਹਿੰਸਾ ਲੈਂਦੇ ਸਨ।

    ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ 18 ਜਨਵਰੀ 2025 ਦਿਨ (ਸ਼ਨੀਵਾਰ ) ਦੁਪਹਿਰੇ 2:00 ਵਜੇ ਘਾਹ ਮੰਡੀ ਚੁੰਗੀ ਸ਼ਮਸ਼ਾਨਘਾਟ ਜਲੰਧਰ ਵਿਖੇ ਕੀਤਾ ਜਾਵੇਗਾ।