Skip to content
ਦੂਸਰੀ ਵਾਰ ਲੋਕ ਸਭਾ ਚੋਣ ਲੜਨ ਲਈ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੀ ਪਤਨੀ ਡਾ: ਸੁਨੀਤਾ ਰਿੰਕੂ ਨਾਲ ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਨਤਮਸਤਕ ਹੋਏ। ਸਾਬਕਾ ਕੌਂਸਲਰ ਸ.ਮਨਜੀਤ ਸਿੰਘ ਟੀਟੂ ਆਪਣੀ ਪੂਰੀ ਟੀਮ ਨਾਲ ਪਹੁੰਚੇ ਤੇ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਮਿਲਣ ਤੇ ਦਿੱਤੀ ਵਧਾਈ। ਜਿਸ ਵਿੱਚ ਉਨ੍ਹਾਂ ਨਾਲ ਇੰਦਰਜੀਤ ਸਿੰਘ ਬੱਬਰ, ਜਯੋਤੀ ਟੰਡਨ, ਸੁਖਵਿੰਦਰ ਸਿੰਘ, ਪੰਕਜ(ਸੋਨੂੰ), ਹੈਪੀ, ਬੱਬਲੂ, ਨੰਦਾ, ਵਰਿੰਦਰ ਕੁਮਾਰ ਰਿੰਪਾ, ਨਵਜੋਤ ਸਿੰਘ ਮਾਲਟਾ, ਸੋਨੂ ਬਾਬਾ, ਗਗਨ, ਪਹੁੰਚੇ ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣਾਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਇੱਕਜੁੱਟ ਹੋ ਕੇ ਕੰਮ ਕਰਨਗੇ ਅਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ।ਸ ਮਨਜੀਤ ਸਿੰਘ ਟੀਟੂ ਜੀ ਨੇ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਆਪਣੇ ਇਲਾਕੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ ਤੇ ਜਲੰਧਰ ਵਾਸੀ ਸੁਸ਼ੀਲ ਕੁਮਾਰ ਰਿੰਕੂ ਨੂੰ ਮੁੜ ਸੰਸਦ ਵਿੱਚ ਭੇਜਣ ਲਈ ਤਿਆਰ ਹਨ।
https://www.facebook.com/share/p/GVzHoDUZ6EnGcCLp/?mibextid=oFDknk
Post Views: 2,288
Related