ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਜੱਦੀ ਰਿਹਾਇਸ਼ ਦੇ ਬਹੁਤ ਨੇੜੇ ਸ਼ੱਕੀ ਡ੍ਰੋਨ ਕਾਫੀ ਦੇਰ ਤੱਕ ਉਡਦਾ ਹੋਇਆ ਦਿਖਾਈ ਦਿੱਤਾ ਜਿਥੇ ਉਨ੍ਹਾਂ ਦੀ ਬਜ਼ੁਰਗ ਮਾਤਾ ਤੇ ਹੋਰ ਪਰਿਵਾਰ ਵਾਲੇ ਘਰ ਵਿਚ ਰਹਿ ਰਹੇ ਹਨ। ਹਮੀਰਪੁਰ ਦੇ ਪੁਲਿਸ ਥਾਣਾ ਨਾਦੌਣ ਇਲਾਕੇ ‘ਚ ਕਈ ਥਾਵਾਂ ‘ਤੇ ਡਰੋਨ ਦਿਖੇ। ਸਥਾਨਕ ਲੋਕਾਂ ਤੋਂ ਸੂਚਨਾ ਮਿਲਣ ਦੇ ਬਾਅਦ ਪੁਲਿਸ ਮੌਕੇ ‘ਤੇ ਜਾਂਚ ਲਈ ਰਵਾਨਾ ਹੋਈ। ਆਸਮਾਨ ਵਿਚ ਚਾਰ ਡ੍ਰੋਨ ਉਡਦੇ ਹੋਏ ਦੇਖੇ ਗਏ। ਸਥਾਨਕ ਲੋਕਾਂ ਨੇ ਘਰਾਂ ਦੀਆਂ ਲਾਈਟਾਂ ਤੁਰੰਤ ਬੰਦ ਕਰ ਦਿੱਤੀਆਂ। ਪਹਿਲਾਂ ਇਹ ਡ੍ਰੋਨ ਸੇਰਾ ਪਿੰਡ ਦੇ ਉਪਰ ਉਡਦੇ ਹੋਏ ਦੇਖੇ ਗਏ ਹਿਨ੍ਜਾਂ ਵਿਚੋਂ ਇਕ ਗੌਨਾ ਉਪਰ, ਇਕ ਮਾਝਯਾਰ ਵੱਲ ਤੇ ਇਕ ਕੋਹਰਾ ਪਿੰਡ ਵੱਲ ਬਹੁਤ ਤੇਜ਼ੀ ਨਾਲ ਜਾਂਦਾ ਹੋਇਆ ਦੇਖਿਆ ਗਿਆ। ਸਥਾਨਕ ਲੋਕਾਂ ਮੁਤਾਬਕ ਇਕ ਡ੍ਰੋਨ ਕ੍ਰੈਸ਼ ਹੋ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਥਾਣਾ ਇੰਚਾਰਜ ਨਾਦੌਣ ਨਿਰਮਲ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸਪੀ ਹਮੀਰਪੁਰ ਭਗਤ ਸਿੰਘ ਠਾਕੁਰ ਨੇ ਕਿਹਾ ਕਿ ਡੀਐੱਸਪੀ ਤੇ ਸਥਾਨਕ ਥਾਣਾ ਇੰਚਾਰਜ ਟੀਮ ਦੇ ਨਾਲ ਮੌਕੇ ‘ਤੇ ਭੇਜੇ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।