ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਵਿੱਚ ਨਸ਼ੇ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਇੱਕ ਨਸ਼ਿਆਂ ਖਿਲਾਫ ਨੌਜਵਾਨਾਂ ਨੂੰ ਪ੍ਰੇਰਤ ਕਰਨ ਲਈ ਗੀਤ ਸਤਲੁਜ ਪ੍ਰੈੱਸ ਕਲੱਬ ਵੱਲੋਂ ਕਲੱਬ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਗਾਮਾ ਨੇ ਰਿਲੀਜ਼ ਕੀਤਾ ਜੋਂ ਨਸ਼ਿਆਂ ਨੂੰ ਰੋਕਣ ਦੇ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ । ਇਸ ਗੀਤ ਨੂੰ ਪੰਜਾਬੀ ਲੋਕ ਗਾਇਕ ਸ਼ਿੰਦਾ ਸ਼ੌਂਕੀ ਵੱਲੋਂ ਗਾਇਆ ਗਿਆ ਹੈ ਅਤੇ ਇਸ ਗੀਤ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਸ਼ਾਹਰੁਖ ਥਿੰਦ ਵੱਲੋਂ ਦਿੱਤਾ ਗਿਆ ਹੈ ਅਤੇ ਆਪਣੀ ਕਲਮ ਨਾਲ ਕਲਮਬੰਦ ਕੀਤਾ ਹੈ ਗੀਤਕਾਰ ਬਿੰਦਰ ਸ਼ੋਂਕੀ ਵੱਲੋਂ । ਜੇਕਰ ਇਸ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡੀਉ ਹਲਕਾ ਗੁਰੂ ਹਰਸਹਾਏ ਦੇ ਵੱਖ-ਵੱਖ ਪਿੰਡਾਂ ਵਿੱਚ ਫ਼ਿਲਮਾਇਆ ਗਿਆ ਹੈ ਜੋਂ ਥਿੰਦ ਮੀਡੀਆ ਪਬਲੀਕੇਸ਼ਨ ਵੱਲੋਂ ਪੇਸ਼ਕਸ਼ ਕੀਤਾ ਗਿਆ ਹੈ । ਇਸ ਗੀਤ ਵਿੱਚ ਮੁੱਖ ਤੌਰ ਤੇ ਗੁਰੂਹਰਸਹਾਏ ਦੇ ਡੀਐਸਪੀ ਅਤੁਲ ਸੋਨੀ ਇੱਕ ਵਿਸ਼ੇਸ਼ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਜੋ ਕਿ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਜੇਲਾਂ ਵਿੱਚ ਬੰਦ ਕਰਦੇ ਹਨ ਅਤੇ ਬਾਅਦ ‘ਚ ਉਹਨਾਂ ਨੂੰ ਸੁਧਾਰ ਦਿੰਦੇ ਹਨ ਅਤੇ ਉਹ ਨੌਜਵਾਨ ਗੀਤ ਦੇ ਅਖੀਰ ਵਿੱਚ ਨਸ਼ਿਆ ਖਿਲਾਫ ਕੀਤੇ ਜਾ ਰਹੇ ਸੈਮੀਨਾਰ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨਾ ‘ਤੇ ਸੇਵਨ ਕਰਨ ਤੋਂ ਤੌਬਾ ਕਰ ਲੈਂਦੇ ਹਨ ਜੋ ਕਿ ਇੱਕ ਚੰਗੀ ਪ੍ਰੇਰਨਾ ਦਿੰਦਾ ਹੈ । ਇਸ ਤੋ ਇਲਾਵਾ ਇਸ ਗੀਤ ਵਿੱਚ ਮਾਵਾਂ ਦੀ ਕੁੱਖਾਂ ਬਚਾ ਲਓ ਤੇ ਰੁੱਖ ਬਚਾਉਣ ਦੀ ਮਹਿਮ ਵੀ ਝਲਕਦੀ ਪ੍ਰਤੀਤ ਹੁੰਦੀ ਹੈ । ਨੋਜਵਾਨ ਇਸ ਗੀਤ ਰਾਹੀ ਪ੍ਰੇਰਨਾ ਲੈ ਕੇ ਨਸ਼ਿਆਂ ਤੋਂ ਤੌਬਾ ਕਰਨਗੇ । ਅੱਜ ਇਸ ਗੀਤ ਦੀ ਘੁੰਡ ਚੁਕਾਈ ਮੌਕੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜਪੁਰ ਨੇ ਜਿੱਥੇ ਗੀਤ ਰਿਲੀਜ਼ ਕੀਤਾ ਉਥੇ ਹੀ ਉਹਨਾਂ ਦੇ ਨਾਲ ਫਿਰੋਜ਼ਪੁਰ ਦੇ ਪਤਰਕਾਰਾਂ , ਤੋਂ ਇਲਾਵਾ ਗਾਇਕ ਸ਼ਿੰਦਾ ਸ਼ੌਂਕੀ, ਸੰਗੀਤਕਾਰ ਸ਼ਾਹਰੁਖ ਥਿੰਦ, ਅਦਾਕਾਰ ਰਜਿੰਦਰ ਕੰਬੋਜ, ਸਾਜਨ ਕੰਬੋਜ, ਵਿਸ਼ੂ ਕੰਬੋਜ਼, ਗੁਰਪ੍ਰੀਤ ਜੋਸਨ, ਥਿੰਦ ਮੀਡੀਆ ਪਬਲੀਕੇਸ਼ਨ ਤੋਂ ਸਤਪਾਲ ਥਿੰਦ , ਹਰੀ ਚੰਦ ਰਿਟਾਇਰ ਇੰਸਪੈਕਟਰ, ਅਰਜਨ ਦਾਸ ਏ ਐੱਸ ਆਈ, ਗੁਰਮੀਤ ਸਿੰਘ, ਰਾਜਪ੍ਰੀਤ ਕੰਬੋਜ਼ ਤੋ ਇਲਾਵਾਂ ਕਈ ਹੋਰ ਪੱਤਰਕਾਰ ਹਾਜਰ ਸਨ ।