ਸੈਮੀ ਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 70 ਸਕੋਰਾਂ ਨਾਲ ਹਰਾ ਕੇ ਫਾਈਨਲ ਵਿੱਚ ਐਂਟਰੀ ਕਰ ਲਈ ਹੈ। 398 ਰਨਾਂ ਦਾ ਟੀਚਾ ਪੂਰਾ ਕਰਦੇ ਹੋਏ ਨਿਊਜ਼ੀਲੈਂਡ ਟੀਮ 327 ਰਨਾਂ ਦੇ ਹੀ ਆਲ ਆਊਟ ਹੋ ਗਈ। ਵਿਰਾਟ ਕੋਹਲੀ ਦੇ 117 , ਅੱਯਰ ਦੇ 105, ਸ਼ੁਭਮਨ ਗਿੱਲ ਦੇ 80 ਰਨ ਤੋਂ ਬਾਅਦ ਭਾਰਤੀ ਗੇਂਦਬਾਜਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਮੀ ਨੇ ਸਭ ਤੋਂ ਜਿਆਦਾ 7 ਵਿਕਟ ਲਏ ਇਸ ਤੋਂ ਇਲਾਵਾ ਬੁੰਮਰਾ,ਸਿਰਾਜ ਤੇ ਕੁਲਦੀਪ ਨੇ ਇੱਕ ਇੱਕ ਵਿਕਟ ਲਈ ਤੇ ਮੈਨ ਆਫ ਮੈਚ ਸ਼ਮੀ ਰਹੇ।
