ਫਿਰੋਜ਼ਪੁਰ ( ਜਤਿੰਦਰ ਪਿੰਕਲ ) ਸਰਹੱਦੀ ਖੇਤਰ ਵਿਚ ਸਿੱਖਿਆ ਦੇ ਖੇਤਰ ਦੀ ਨਾਮਵਰ ਸੰਸਥਾ ਸ਼ਹੀਦ ਭਗਤ ਸਿੰਘ ਮਾਡਲ ਹਾਈ ਸਕੂਲ ਭਾਨੇ ਵਾਲਾ ਵਿਖੇ ਅੱਜ ਤੀਆਂ ਦਾ ਤਿਉਹਾਰ ਸਕੂਲ ਦੇ ਕੈਂਪਸ ਵਿਚ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਗਿੱਧਾ, ਭੰਗੜਾ, ਬੋਲੀਆਂ, ਡਾਂਸ, ਗੀਤ ਆਦਿ ਗਾ ਕੇ ਬੱਚਿਆਂ ਨੇ ਪੂਰੇ ਜੋਸ਼ ਨਾਲ ਮਨਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਰਿੰਦਰ ਸਿੰਘ ਕੇਸਰ ਨੇ ਤੀਆਂ ਦੇ ਤਿਉਹਾਰ ਦੇ ਮਹੱਤਤਾ ਬਾਰੇ ਦੱਸਦੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਸਾਡੇ ਵਿਰਸੇ ਅਤੇ ਸੱਭਿਆਚਾਰ ਨੂੰ ਜ਼ਿੰਦਾ ਰੱਖਦੇ ਹਨ। ਇਸ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਵੀ ਕਇਮ ਰਹਿੰਦੀ ਹੈ। ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿਉਹਾਰ ਭੈਣਾਂ ਅਤੇ ਭਰਾਵਾਂ ਦੇ ਰਿਸ਼ਤੇ ਨੂੰ ਵੀ ਮਜ਼ਬੂਤ ਕਰਦਾ ਹੈ। ਕੇਸਰ ਨੇ ਬੋਲਦਿਆਂ ਕਿਹਾ ਕਿ ਅੱਜ ਨੋਜਵਾਨ ਔਰਤਾ ਨੂੰ ਅੱਗੇ ਆ ਕੇ ਸਮਾਜ ਦੀ ਅਗਵਾਈ ਕਰਨੀ ਚਾਹੀਦੀ ਹੈ। ਅਤੇ ਸਮਾਜ ਵਿਚ ਚੱਲ ਰਹੀਆਂ ਕੁਰੀਤੀਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਅੱਜ ਦੇ ਤੀਆਂ ਦੇ ਤਿਉਹਾਰ ਵਿੱਚ ਸਕੂਲ ਦੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿਚ ਸੱਜ ਧੱਜ ਕੇ ਆਏ ਹੋਏ ਸਨ। ਇਸ ਸਮੇਂ ਸਕੂਲ ਵਿਦਿਆਰਥੀਆਂ ਨੇ ਖੂਬ ਨੱਚ ਕੇ ਅਤੇ ਪੀਂਘ ਚੜਾਅ ਕੇ ਤਿਉਹਾਰ ਦਾ ਆਨੰਦ ਮਾਣਿਆ। ਇਸ ਸਮੇਂ ਬੱਚਿਆਂ ਦੇ ਖਾਣ ਪੀਣ ਵਿਚ ਮਿਠਾਈ ਆਦਿ ਦਾ ਖਾਸ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਵਾਇਸ ਪ੍ਰਿੰਸੀਪਲ ਸੁਨੀਲ ਰਾਣਾ, ਸਕੂਲ ਕੋਆਰਡੀਨੇਟਰ ਸਾਕਸ਼ੀ, ਕੁਲਦੀਪ ਕੌਰ, ਬਲਵੀਰ ਕੌਰ, ਸਰਿਤਾ, ਮਨਦੀਪ ਕੌਰ, ਸਲਮਾ, ਸਿਮਰਨ ਕੌਰ, ਬਿਮਲਾ ਰਾਣੀ, ਸੁਨੀਤਾ ਤੇ ਸਕੂਲ ਦੇ ਸਮੂਹ ਵਿਦਿਆਰਥੀ ਹਾਜਿਰ ਸਨ।