ਸਮਾਜਿਕ ਕਾਰਜਾਂ ਦੇ ਵਿੱਚ ਯੋਗਦਾਨ ਦੇਣ ਲਈ ਪ੍ਰਸ਼ਾਸਨ ਨੇ ਕੀਤਾ ਤੇਰਾ ਤੇਰਾ ਹੱਟੀ ਨੂੰ ਸਨਮਾਨਿਤ

ਜਲੰਧਰ (ਵਿੱਕੀ ਸੂਰੀ) : ਪੂਰਾ ਦੇਸ਼ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸੀ ਮੌਕੇ ਤੇਰਾ ਤੇਰਾ ਹੱਟੀ ਦੇ ਵੱਲੋਂ ਸਟੇਡੀਅਮ ਦੇ ਬਾਹਰ ਚਾਹ ਅਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ। ਜਿਵੇ ਕਿ ਤੁਹਾਨੂੰ ਪਤਾ ਹੀ ਹੈ ਤੇਰਾ ਤੇਰਾ ਹੱਟੀ ਹਮੇਸ਼ਾ ਹੀ ਸਮਾਜ ਤੇ ਇਨਸਾਨੀਅਤ ਦੇ ਕੰਮਾਂ ਨਾਲ ਜਾਣੀ ਜਾਂਦੀ ਹੈ। ਜਿੱਥੇ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਵਾਲੇ ਕੰਮ ਕੀਤੇ ਜਾਂਦੇ ਹਨ ਅਤੇ ਲੋਕ ਵੱਧ ਤੋਂ ਵੱਧ ਤੇਰਾ ਤੇਰਾ ਹੱਟੀ ਨਾਲ ਜੁੜ ਰਹੇ ਹਨ ।
ਗਣਤੰਤਰ ਦਿਵਸ ਮੌਕੇ ਤੇ ਜਿਹੜੀਆਂ ਸੰਸਥਾਵਾਂ ਨੇ ਚੰਗੇ ਕੰਮ ਕੀਤੇ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਤੇਰਾ ਤੇਰਾ ਹੱਟੀ ਦਾ ਵੀ ਨਾਂ ਸ਼ਾਮਿਲ ਸੀ। ਇਸ ਮੌਕੇ ਹਰਪਾਲ ਸਿੰਘ ਚੀਮਾ, ਆਪ MP ਸੁਸ਼ੀਲ ਕੁਮਾਰ ਰਿੰਕੂ, MLA ਸ਼ੀਤਲ ਅੰਗੂਰਾਲ, MLA ਰਮਨ ਅਰੋੜਾ , CP ਸਵਪਨ ਸ਼ਰਮਾ, ਰਾਜਵਿੰਦਰ ਕੌਰ ਖਹਿਰਾ ਅਤੇ ਸਰਦਾਰ ਮਨਜੀਤ ਸਿੰਘ ਟੀਟੂ ਨੇ ਤੇਰਾ ਤੇਰਾ ਹੱਟੀ ਦੀ ਪੂਰੀ ਟੀਮ ਦਾ ਸਨਮਾਨਿਤ ਕੀਤਾ।
ਇਸ ਮੌਕੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਗੁਰਦੀਪ ਸਿੰਘ ਕਾਰਵਾ , ਪਰਮਜੀਤ ਸਿੰਘ ਰੰਗਪੁਰੀ, ਅਮਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਸਿੰਘ, ਕਾਰਤਿਕ ਬੱਤਰਾ, ਅਮਨਦੀਪ ਸਿੰਘ ਮੋਂਟੂ, ਲਖਵਿੰਦਰ ਸਿੰਘ ,ਮਨਦੀਪ ਸਿੰਘ, ਅਮਨਦੀਪ ਸਿੰਘ, ਡਾਕਟਰ ਮਨਵੀਰ ਸਿੰਘ, ਹਰਤਰਮਨ ਸਿੰਘ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।